ਐਮੀ ਵਿਰਕ ਅਤੇ ਅਫਸਾਨਾ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਤੇਰੀ ਅੱਖੀਆਂ’ ਰਿਲੀਜ਼

written by Shaminder | September 08, 2021

ਅਫਸਾਨਾ ਖ਼ਾਨ ਅਤੇ ਐਮੀ ਵਿਰਕ (Ammy Virk )  ਦੀ ਆਵਾਜ਼ ‘ਚ ਨਵਾਂ ਗੀਤ ‘ਤੇਰੀ ਅੱਖੀਆਂ’  (Teri Akheeyan)  ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਬੀ ਪ੍ਰਾਕ ਨੇ । ਇਸ ਗੀਤ ਨੂੰ ਟਿਪਸ ਇੰਡਸਟਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਇੱਕ ਪਾਰਟੀ ਸੌਂਗ ਹੈ ।ਜਿਸ ਨੂੰ ਐਮੀ ਵਿਰਕ ਅਤੇ ਅਫਸਾਨਾ ਖ਼ਾਨ ਨੇ ਬਹੁਤ ਹੀ ਸ਼ਾਨਦਾਰ ਗਾਇਆ ਹੈ ।

Ammy virk -min (2) Image From Ammy Virk song

ਹੋਰ ਪੜ੍ਹੋ : ਅਦਾਕਾਰਾ ਹੈਲਨ ਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਕਰਦੀ ਸੀ ਆਸ਼ਾ ਭੋਂਸਲੇ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ

ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਕਿਸਮਤ -੨ ਫ਼ਿਲਮ ਦਾ ਇਹ ਗੀਤ ਸਰੋਤਿਆਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਫ਼ਿਲਮ ‘ਕਿਸਮਤ’ ਆਈ ਸੀ ।

 

View this post on Instagram

 

A post shared by Sargun Mehta (@sargunmehta)

ਇਸ ਫ਼ਿਲਮ ‘ਚ ਐਮੀ ਵਿਰਕ ਅਤੇ ਸਰਗੁਨ ਮਹਿਤਾ ਰੋਮਾਂਸ ਕਰਦੇ ਹੋਏ ਨਜ਼ਰ ਆਏ ਸਨ । ਜਦੋਂਕਿ ਇਸ ਫ਼ਿਲਮ ਦਾ ਦੂਜਾ ਭਾਗ ਪਹਿਲੇ ਭਾਗ ਦੀ ਕਹਾਣੀ ਨੂੰ ਅੱਗੇ ਤੋਰਦੀ ਨਜ਼ਰ ਆਏਗੀ । ਇਸ ਫ਼ਿਲਮ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

Ammy.-min Image From Ammy Virk Song

ਇਸ ਫ਼ਿਲਮ ਦੇ ਪਹਿਲੇ ਭਾਗ ‘ਚ ਸਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇਹ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਫ਼ਿਲਮ ਹੈ ਜੋ ਮੁਹੱਬਤ, ਵਿਛੋੜੇ 'ਤੇ ਤਾਂਘ ਦੀ ਬਾਤ ਪਾਉਂਦੀ ਉਸ ਪੜਾਅ 'ਤੇ ਪਹੁੰਚੀ ਸੀ । ਪਰ ਹੁਣ ਕਿਸਮਤ-੨ ਕਿਸ ਤਰ੍ਹਾਂ ਹੋਵੇਗੀ, ਇਹ ਵੇਖਣਾ ਹਾਲੇ ਬਾਕੀ ਹੈ ।

 

0 Comments
0

You may also like