ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਦੀ ਰਿਲੀਜ਼ ਡੇਟ ਤੋਂ ਉੱਠਿਆ ਪਰਦਾ, ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

written by Lajwinder kaur | March 12, 2021

ਪੰਜਾਬੀ ਸਿਨੇਮਾ ਕਿੰਨੀ ਮਿਹਨਤ ਦੇ ਨਾਲ ਅੱਗੇ ਵੱਧ ਰਿਹਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ । ਕੋਰੋਨਾ ਕਾਲ ਨੇ ਪੰਜਾਬੀ ਫ਼ਿਲਮਾਂ ਦੀ ਚਾਲ ਨੂੰ ਕੁਝ ਘਟਾ ਤਾਂ ਦਿੱਤਾ ਸੀ। ਪਰ ਹੁਣ ਪੰਜਾਬੀ ਸਿਨੇਮਾ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹੈ। ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਦੀਆਂ ਰਿਲੀਜ਼ ਡੇਟਜ਼ ਸਾਹਮਣੇ ਆ ਰਹੀਆਂ ਨੇ।

inside image of ammy virk and sonam bajwa image source- instagram

ਹੋਰ ਪੜ੍ਹੋ : ਦੇਖੋ ਵੀਡੀਓ: ‘Oye Hoye Hoye’ ਗੀਤ ਹੋਇਆ ਰਿਲੀਜ਼, ਜੱਸੀ ਗਿੱਲ ਤੇ ਧਨਾਸ਼ਰੀ ਵਰਮਾ ਦੀ ਜੋੜੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ

puaada new releasing date 2 april image source- instagram

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ਪੁਆੜਾ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕਿਆ ਗਿਆ ਹੈ। ਜੀ ਹਾਂ ਮਜ਼ੇਦਾਰ ਟਾਈਟਲ ਵਾਲੀ ਇਹ ਫ਼ਿਲਮ ਦੋ ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰੌਣਕਾਂ ਲਗਾਏਗੀ। ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਫੈਨਜ਼ ਦੇ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। ਪੋਸਟਰ ਚ ਸੋਨਮ ਬਾਜਵਾ ਤੇ ਐਮੀ ਵਿਰਕ ਪ੍ਰੇਸ਼ਨ ਨਜ਼ਰ ਆ ਰਹੇ ਨੇ। ਪੰਜਾਬੀ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

feature image of ammy virk comments image source- instagram

ਪੁਆੜਾ ਫ਼ਿਲਮ ਨੂੰ ਫੇਮਸ ਡਾਇਰੈਕਟਰ ਰੁਪਿੰਦਰ ਚਾਹਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜੋੜੀ ਇਸ ਤੋਂ ਪਹਿਲਾਂ ਵੀ ਨਿੱਕਾ ਜ਼ੈਲਦਾਰ ਅਤੇ ਨਿੱਕਾ ਜ਼ੈਲਦਾਰ ਦੇ ਸਿਕਵਲ ‘ਚ ਇਕੱਠੇ ਨਜ਼ਰ ਆ ਚੁੱਕੇ ਹਨ। ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਕਈ ਹੋਰ ਨਾਮੀ ਪੰਜਾਬੀ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

0 Comments
0

You may also like