ਦੇਖੋ ਟੀਜ਼ਰ : ਐਮੀ ਵਿਰਕ ਤੇ ਵਾਮਿਕਾ ਗੱਬੀ ਦੇ ਆਉਣ ਵਾਲੇ ਨਵੇਂ ਗੀਤ ‘Kade Kade’ ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 11, 2021

ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਹ ‘ਕਦੇ-ਕਦੇ’ ਟਾਈਟਲ ਹੇਠ ਸੈਡ ਸੌਂਗ ਲੈ ਕੇ ਆ ਰਹੇ ਨੇ। ਫ਼ਿਲਹਾਲ  ਗੀਤ ਦਾ ਟੀਜ਼ਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

singer ammy virk Image Source: youtube
ਹੋਰ ਪੜ੍ਹੋ: ਅੱਜ ਹੈ ਗਾਇਕ ਸਿੱਧੂ ਮੂਸੇਵਾਲ ਦਾ ਜਨਮਦਿਨ, ਗਾਇਕਾ ਜਸਵਿੰਦਰ ਬਰਾੜ ਨੇ ਪੋਸਟ ਪਾ ਕੇ ਭਤੀਜੇ ਸਿੱਧੂ ਮੂਸੇਵਾਲਾ ਨੂੰ ਦਿੱਤੀਆਂ ਆਪਣੀਆਂ ਸ਼ੁਭਕਾਮਨਾਵਾਂ
: ਪੰਜਾਬੀ ਗਾਇਕ ਨੌਬੀ ਸਿੰਘ ਪਹੁੰਚੇ ਕੋਰੋਨਾ ਮਰੀਜ਼ਾਂ ਦੇ ਵਿਚਕਾਰ, ਮਰੀਜ਼ਾਂ ਦੀ ਹੌਸਲਾ ਅਫਜ਼ਾਈ ਲਈ ਗਾਏ ਪੰਜਾਬੀ ਗੀਤ
singer ammy virk brings new track kade kade, he shared poster with fans Image Source: instagram
ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਦਾ ਹੈ । ਗਾਣੇ ਦੇ ਟੀਜ਼ਰ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਐਮੀ ਵਿਰਕ ਤੇ ਅਦਾਕਾਰਾ ਵਾਮਿਕਾ ਗੱਬੀ । ਟੀਜ਼ਰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ammy virk Image Source: instagram
ਜੇ ਗੱਲ ਕਰੀਏ ਐਮੀ ਵਿਰਕ ਦੇ ਵਰੰਟ ਵਰਕ ਦੀ ਤਾਂ  ਉਹ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕਾਂ ਚੋਂ ਇੱਕ ਨੇ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਵੰਗ ਦਾ ਨਾਪ, ਤਾਰਾ, ਪਸੰਦ ਜੱਟ ਦੀ, ਕਾਲਾ ਸੂਟ, ਇੱਕ ਪਲ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਹੈ। ਉਹ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਅਖੀਰਲੀ ਵਾਰ ਉਹ ਪੰਜਾਬੀ ਫ਼ਿਲਮ ਸੁਫਨਾ ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ‘ਚ ਬਾਲੀਵੁੱਡ ਫ਼ਿਲਮਾਂ ਵੀ ਨੇ।

0 Comments
0

You may also like