ਐਮੀ ਵਿਰਕ ਦੇ ਘਰ ਸ਼ਾਮਿਲ ਹੋਇਆ ਨੰਨ੍ਹਾ ਮਹਿਮਾਨ, ਪ੍ਰਸ਼ੰਸਕ ਦੇ ਰਹੇ ਨੇ ਵਧਾਈ

written by Lajwinder kaur | August 02, 2021

ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ ਜੋ ਕਿ ਆਪਣੀ ਨਵੀਂ ਫ਼ਿਲਮ ਪੁਆੜਾ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ। ਜੀ ਹਾਂ ਇਸ ਵਿਚਕਾਰ ਉਨ੍ਹਾਂ ਦੇ ਘਰ ‘ਚ ਨੰਨ੍ਹੇ ਮਹਿਮਾਨ ਨੇ ਐਂਟਰੀ ਮਾਰ ਲਈ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਐਮੀ ਵਿਰਕ ਕੋਲ ਬਰਫ਼ੀ ਨਾਂਅ ਦਾ ਪਾਲਤੂ ਡੌਗੀ ਹੈ । ਹੁਣ ਉਨ੍ਹਾਂ ਨੇ ਇੱਕ ਹੋਰ ਪਾਲਤੂ ਡੌਗੀ ਆਪਣੇ ਪਰਿਵਾਰ ‘ਚ ਸ਼ਾਮਿਲ ਕਰ ਲਿਆ ਹੈ।

ammy virk and burfi virk

ਹੋਰ ਪੜ੍ਹੋ : ਐਕਟਰੈੱਸ ਤਾਨਿਆ ਦੀਆਂ ਖ਼ੂਬਸੂਰਤ ਤਸਵੀਰਾਂ ਛਾਇਆਂ ਸੋਸ਼ਲ ਮੀਡੀਆ ‘ਤੇ, ਅਦਾਕਾਰਾ ਦੀਆਂ ਅਦਾਵਾਂ ਜਿੱਤ ਰਹੀਆਂ ਦਰਸ਼ਕਾਂ ਦਾ ਦਿਲ

ਹੋਰ ਪੜ੍ਹੋ : 80 ਸਾਲਾਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਬੀਬੀ ਜੂਸ ਵੇਚ ਕੇ ਕਰਦੀ ਹੈ ਆਪਣਾ ਗੁਜ਼ਾਰਾ, ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਵੀ ਸਾਂਝੀ ਕੀਤੀ ਇਹ ਵਾਇਰਲ ਵੀਡੀਓ

inside image of laddu virk

ਐਮੀ ਵਿਰਕ ਦੇ ਇਸ ਨਵੇਂ ਮੈਂਬਰ ਦੀ ਤਸਵੀਰਾਂ ਬਰਫੀ ਨਾਂਅ ਦੇ ਬਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਗਈਆਂ ਨੇ। ਜੀ ਹਾਂ ਇਸ ਨੰਨ੍ਹੇ ਡੌਗੀ ਦਾ ਨਾਂਅ ਉਨ੍ਹਾਂ ਨੇ ਲੱਡੂ ਵਿਰਕ ਰੱਖਿਆ ਹੈ। ਜਿਸ ਦੀਆਂ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

ammy virk new pet laddo virk

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਗਾਇਕ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ । ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਰਹੇ ਨੇ।

 

0 Comments
0

You may also like