ਐਮੀ ਵਿਰਕ ਨੇ ਦਰਸ਼ਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਦਿਵਾਲੀ ‘ਤੇ ਲੈ ਕੇ ਆ ਰਹੇ ਨੇ ਆਪਣੀ ਅਗਲੀ ਫ਼ਿਲਮ ‘ਹੁਣ ਨਈ ਮੁੜਦੇ ਯਾਰ’

written by Lajwinder kaur | September 20, 2021

ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ Ammy Virk ਜੋ ਕਿ ਆਪਣੀ ਫ਼ਿਲਮ ਕਿਸਮਤ 2 ਨੂੰ ਲੈ ਕੇ ਖੂਬ ਸੁਰਖੀਆਂ ਚ ਬਣੇ ਹੋਏ ਨੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ‘HUN NI MUD'DE YAAR’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ :  ‘Chandigarh Dropouts’ ਗੀਤ 'ਚ ਇੱਕ ਵਾਰ ਫਿਰ ਸੁਣਨ ਨੂੰ ਮਿਲੇਗੀ ਮਰਹੂਮ ਗਾਇਕ ਰਾਜ ਬਰਾੜ ਦੀ ਬੁਲੰਦ ਆਵਾਜ਼

ammy virk and sargun mehta image source-instagram

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਆਉਣ ਵਾਲੀ ਫ਼ਿਲਮ ‘ਹੁਣ ਨਈ ਮੁੜਦੇ ਯਾਰ’ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ। ਇਹ ਫ਼ਿਲਮ ਇਸ ਦਿਵਾਲੀ ਦੇ ਮੌਕੇ ਉੱਤੇ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਅਗਲੀ ਫ਼ਿਲਮ Releasing ਇਸ ਦਿਵਾਲੀ ❤️ 4th November ❤️ HUN NI MUD'DE YAAR ❤️ ਲਿਖੀ ਤੇ ਡਾਇਰੈਕਟ ਕੀਤਾ ਹੈ ਰਾਕੇਸ਼ ਧਵਨ @onlyrakeshdhawan bhaji ❤️❤️❤️❤️❤️❤️❤️❤️ Waheguru mehar karan 🙏🏻❤️🤗’। ਇਸ ਪੋਸਟ ਹੇਠ ਸਾਥੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

ਹੋਰ ਪੜ੍ਹੋ : ਰੇਮੋ ਡਿਸੂਜ਼ਾ ਦੀ ਪਤਨੀ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਹਰ ਇੱਕ ਨੂੰ ਹੈਰਾਨ, ਇੰਨਾ ਘਟਾਇਆ ਭਾਰ, ਫੋਟੋਆਂ ਵਾਇਰਲ

ammy virk new movie announced hun ni mud de yaar releasing date-min image source-instagram

ਇਸ ਫ਼ਿਲਮ ਦੇ ਰਾਹੀਂ ਪ੍ਰਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ। ਕਿਉਂਕਿ ਇਸ ਫ਼ਿਲਮ ‘ਚ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਲਾਕਾਰ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਇਸ ਫ਼ਿਲਮ ਸੁਖਵਿੰਦਰ ਚਾਹਲ, ਹਨੀ ਮੱਟੂ, ਨਾਸਿਰ ਚਿਨੌਤੀ, ਜ਼ਫ਼ਰੀ ਖਾਨ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰਾਕੇਸ਼ ਧਵਨ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ । ਇਹ ਫ਼ਿਲਮ ਐਮੀ ਵਰਕ ਦੀ ਖੁਦ ਦੀ ਹੋਮ ਪ੍ਰੋਡਕਸ਼ਨ ਹੇਠ ਤਿਆਰ ਹੋਈ ਹੈ। ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਐਕਟਿਵ ਨੇ।

You may also like