Advertisment

ਫ਼ਿਲਮ 'ਹਰਜੀਤਾ' ਨੂੰ ਮਿਲਿਆ ਨੈਸ਼ਨਲ ਅਵਾਰਡ,ਨੀਰੂ ਬਾਜਵਾ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

author-image
By Shaminder
New Update
ਫ਼ਿਲਮ 'ਹਰਜੀਤਾ' ਨੂੰ ਮਿਲਿਆ ਨੈਸ਼ਨਲ ਅਵਾਰਡ,ਨੀਰੂ ਬਾਜਵਾ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ
Advertisment
ਐਮੀ ਵਿਰਕ ਦੀ ਫ਼ਿਲਮ ਹਰਜੀਤਾ ਨੁੰ ਨੈਸ਼ਨਲ ਅਵਾਰਡ ਹਾਸਿਲ ਹੋਇਆ ਹੈ ।ਬੀਤੇ ਦਿਨ ਦਿੱਲੀ ਦੇ ਵਿਗਿਆਨ ਭਵਨ 'ਚ ਆਯੋਜਿਤ ਇੱਕ ਸਮਾਗਮ ਦੌਰਾਨ ਕਈ ਫ਼ਿਲਮ ਕਲਾਕਾਰਾਂ ਨੂੰ ਅਵਾਰਡ ਦਿੱਤੇ ਗਏ ।ਜਿਸ 'ਚ ਅਕਸ਼ੇ ਕੁਮਾਰ ਨੁੰ ਉਨ੍ਹਾਂ ਦੀ ਫ਼ਿਲਮ 'ਪੈਡਮੈਨ' ਲਈ ਸਨਮਾਨ ਹਾਸਿਲ ਹੋਇਆ ਹੈ । ਉੱਥੇ ਪੰਜਾਬੀ ਫ਼ਿਲਮਾਂ ਦੀ ਲਿਸਟ 'ਚ ਇਸ ਫ਼ਿਲਮ ਨੇ ਬਾਜ਼ੀ ਮਾਰੀ ਹੈ ।ਨੀਰੂ ਬਾਜਵਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਫ਼ਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ ।ਐਮੀ ਵਿਰਕ ਨੇ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਈ ਸੀ। https://www.instagram.com/p/B6bFYoJBqti/ ਇਸ ਫ਼ਿਲਮ ਨੂੰ ਅਵਾਰਡ ਮਿਲਣ ਤੋਂ ਬਾਅਦ ਜਗਦੀਪ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਵੀ ਕੀਤੀ ਹੈ । ਜਿਸ 'ਚ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ  ਲਿਖਿਆ  ਕਿ “18 May 2018 Oss raat neend ni aayi c te pata c bhara @ammyvirk v suta ni hona so i message him … bhut jayada mehnat kiti c .. te dukh bhut wada c .. par finally.. won our first National Award ? for HARJEETA ..” ਦੱਸਣਯੋਗ ਹੈ ਕਿ ਇਸ ਫਿਲਮ ‘ਚ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ । https://www.instagram.com/p/B6anKb3luLw/ ਫਿਲਮ ‘ਹਰਜੀਤਾ’ ਭਾਰਤੀ ਹਾਕੀ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਕਹਾਣੀ ‘ਤੇ ਅਧਾਰਿਤ ਹੈ। ਹਰਜੀਤ ਸਿੰਘ ਤੁੱਲੀ ਸਾਲ 2016 ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment