ਐਮੀ ਵਿਰਕ ਨੇ ਭਾਣਜੇ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

Written by  Shaminder   |  July 10th 2020 01:51 PM  |  Updated: July 10th 2020 01:51 PM

ਐਮੀ ਵਿਰਕ ਨੇ ਭਾਣਜੇ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

ਐਮੀ ਵਿਰਕ ਵੀ ਹੋਰਨਾਂ ਸੈਲੀਬ੍ਰੇਟੀਜ਼ ਵਾਂਗ ਆਪਣਾ ਸਮਾਂ ਘਰ ‘ਚ ਹੀ ਬਿਤਾ ਰਹੇ ਨੇ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਜਿੱਥੇ ਆਪਣੀ ਪ੍ਰੋਫੈਸ਼ਨਲ ਲਾਈਫ ਅਤੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਦੱਸਦੇ ਰਹਿੰਦੇ ਹਨ । ਇਸ ਦੇ ਨਾਲ ਹੀ ਆਪਣੀਆਂ ਨਿੱਜੀ ਗੱਲਾਂ ਵੀ ਸਾਂਝੀਆਂ ਕਰਦੇ ਹਨ ।

https://www.instagram.com/p/CCYy7wLDmbU/

ਲਾਕਡਾਊਨ ਦੌਰਾਨ ਉਨ੍ਹਾਂ ਦੇ ਪਰਿਵਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਬਹੁਤ ਹੀ ਮਦਦ ਕੀਤੀ ਗਈ ਸੀ । ਇਸ ਦੇ ਨਾਲ ਹੀ ੳੇੁਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਕੇ ਦੱਸਿਆ ਸੀ ਕਿ ਕਿਸੇ ਨੂੰ ਵੀ ਜੇ ਰਾਸ਼ਨ ਅਤੇ ਹੋਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਉਨ੍ਹਾਂ ਦੇ ਪਿੰਡ ਆ ਕੇ ਉਨ੍ਹਾਂ ਤੋਂ ਲੈ ਸਕਦਾ ਹੈ ।

https://www.instagram.com/p/CCVxyCyjzdD/

ਐਮੀ ਵਿਰਕ ਦੇ ਭਾਣਜੇ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਉਨ੍ਹਾਂ ਆਪਣੇ ਭਾਣਜੇ ਗੁਰਨੂਰ ਦੀ ਬਹੁਤ ਹੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ । ਜਿਸ ‘ਚ ਉਨ੍ਹਾਂ ਦਾ ਭਾਣਜਾ ਗੁਰਨੂਰ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਿਹਾ ਹੈ । ਗੁਰਨੂਰ ਹੱਥ ਜੋੜ ਕੇ ਗੁਰੂ ਘਰ ਤੋਂ ਆਸ਼ੀਰਵਾਦ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ । ਐਮੀ ਵਿਰਕ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਭਾਣਜੇ ਦੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network