Advertisment

ਪੰਜਾਬੀ ਫ਼ਿਲਮ ਸੁਫ਼ਨਾ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਆਇਆ ਸਾਹਮਣੇ, ਐਮੀ ਵਿਰਕ ਨਜ਼ਰ ਆ ਰਹੇ ਨੇ ਫੌਜੀ ਵਰਦੀ ‘ਚ

author-image
By Lajwinder kaur
New Update
ਪੰਜਾਬੀ ਫ਼ਿਲਮ ਸੁਫ਼ਨਾ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਆਇਆ ਸਾਹਮਣੇ, ਐਮੀ ਵਿਰਕ ਨਜ਼ਰ ਆ ਰਹੇ ਨੇ ਫੌਜੀ ਵਰਦੀ ‘ਚ
Advertisment
ਜਗਦੀਪ ਸਿੱਧੂ ਦੀ ਆਉਣ ਵਾਲੀ ਫ਼ਿਲਮ ‘ਸੁਫ਼ਨਾ’ ਨੂੰ ਲੈ ਕੇ ਐਮੀ ਵਿਰਕ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਜ਼ਹਿਰ ਵੇਖ ਕੇ ਪੀਤਾ ਤਾਂ ਕੀ ਪੀਤਾ...ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ...ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ...ਆਮ ਜਿਹੇ ਲੋਕਾਂ ਦੇ ਸੁਫ਼ਨਿਆਂ ਦੀ ਗੱਲ..ਮਿਊਜ਼ਿਕਲ ਲਵ ਸਟੋਰੀ(ਸੁਫ਼ਨਾ) ਰਿਲੀਜ਼ਿੰਗ 14 ਫਰਵਰੀ 2020...’
Advertisment
ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰ ਰਹੇ ਨੇ ਹਰਦੀਪ ਗਰੇਵਾਲ ਆਪਣੇ ਨਵੇਂ ਗੀਤ ‘ਮੋੜ ਸਕਦਾ’ ਨਾਲ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ਗੱਲ ਕਰੀਏ ਪੋਸਟਰ ਦੀ ਤਾਂ ਐਮੀ ਵਿਰਕ ਫੌਜੀ ਵਰਦੀ ‘ਚ ਨਜ਼ਰ ਆ ਰਹੇ ਨੇ ਤੇ ਉਨ੍ਹਾਂ ਨੇ ਨਿੱਕੀ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਹੈ। ਦਰਸ਼ਕਾਂ ਵੱਲੋਂ ਪੋਸਟਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
 
View this post on Instagram
 

Dilaan waale ❤️... shukar parmaatma ?? Waheguru ?

A post shared by Ammy Virk ( ਐਮੀ ਵਿਰਕ ) (@ammyvirk) on

ਦੱਸ ਦਈਏ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਕਰ ਰਹੇ ਨੇ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ। ਸੁਫ਼ਨਾ ਫ਼ਿਲਮ ਅਗਲੇ ਸਾਲ 14 ਫ਼ਰਵਰੀ ਵੈਲੇਨਟਾਈਨ ਡੇਅ ਵਾਲੇ ਦਿਨ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment