ਐਮੀ ਵਿਰਕ ਤੇ ਤਾਨਿਆ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

written by Lajwinder kaur | January 16, 2022

ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਤੇ ਐਕਟਰ ਐਮੀ ਵਿਰਕ Ammy Virk ਜੋ ਕਿ ਏਨੀਂ ਦਿਨੀਂ ਬਾਲੀਵੁੱਡ ਫ਼ਿਲਮ 83 ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ।  ਹਾਲ ਹੀ ‘ਚ ਉਨ੍ਹਾਂ ਨੇ ਇੱਕ ਹੋਰ ਨਵੀਂ ਥਾਰ ਲਈ ਹੈ। ਐਮੀ ਵਿਰਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਖ਼ੂਬਸੂਰਤ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ :  ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਡ੍ਰਾਈਵਿੰਗ ਲਾਇਸੈਂਸ ਟੈਸਟ ‘ਚ ਹੋਈ ਫੇਲ, ਵੀਡੀਓ ਸ਼ੇਅਰ ਕਰਕੇ ਪਤੀ ਤੋਂ ਮੰਗੀ ਮਾਫੀ, ਦੇਖੋ ਵੀਡੀਓ

inside image of ammy virk and tania

ਐਮੀ ਵਿਰਕ ਨੇ ਅਦਾਕਾਰਾ ਤਾਨਿਆ ਦੇ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ ‘ਚ ਤੁਸੀਂ ਦੇਖ ਸਕਦੇ ਹੋ ਐਮੀ ਵਿਰਕ ਨੇ ਬਲਿਊ ਰੰਗ ਦੀ ਜੀਨ ਤੇ ਪੱਗ ਬੰਨੀ ਹੋਈ ਤੇ ਨਾਲ ਹੀ ਵ੍ਹਾਇਟ ਰੰਗ ਦੇ ਵਿੰਟਰਵੇਅਰ ਵਾਲੀ ਜੈਕਟ ਪਾਈ ਹੋਈ ਹੈ। ਉੱਧਰ ਗੱਲ ਕਰੀਏ ਤਾਨਿਆ ਦੀ ਤਾਂ ਉਹ ਫਰੋਜ਼ੀ-ਗਾਜਰੀ ਰੰਗ ਦੇ ਗਰਾਰਾ ਸੂਟ ‘ਚ ਕਹਿਰ ਢਾਹ ਰਹੀ ਹੈ। ਦੱਸ ਦਈਏ ਦੋਵੇਂ ਇਕੱਠੇ ਪੰਜਾਬੀ ਗੀਤ ‘ਚ ਨਜ਼ਰ ਆਉਣ ਵਾਲੇ ਨੇ। ਜਿਸ ਦੀ ਜਾਣਕਾਰੀ ਐਮੀ ਨੇ ਕੈਪਸ਼ਨ ‘ਚ ਦਿੱਤੀ ਹੈ।

ammy virk jagdeep sidhu and tania

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਧੀ ਸਾਂਝ ਦੇ ਨਾਲ ਸ਼ੇਅਰ ਕੀਤਾ ਪਿਆਰ ਜਿਹਾ ਵੀਡੀਓ, ਪਿਓ-ਧੀ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਦੱਸ ਦਈਏ ਐਮੀ ਵਿਰਕ ਤੇ ਤਾਨਿਆ ਪੰਜਾਬੀ ਫ਼ਿਲਮੀ ਜਗਤ ਦੇ ਕਮਾਲ ਦੇ ਕਲਾਕਾਰ ਨੇ। ਦੋਵਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਦੋਵੇਂ ਇਕੱਠੇ ਕਿਸਮਤ, ਕਿਸਮਤ-2 ਤੇ ਸੁਫ਼ਨਾ ਫ਼ਿਲਮ ਚ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਸੁਫ਼ਨਾ ਫ਼ਿਲਮ 'ਚ ਦੋਵੇਂ ਲੀਡ ਰੋਲ ਚ ਨਜ਼ਰ ਆਏ ਸਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

You may also like