'ਮੁਕਲਾਵਾ' ਦਾ ਵਿਚੋਲਾ ਇੰਝ ਕਰਵਾਏਗਾ ਰਿਸ਼ਤੇ, ਦੇਖੋ ਗੁਰਪ੍ਰੀਤ ਘੁੱਗੀ ਦਾ ਵੱਖਰਾ ਜਿਹਾ ਕਿਰਦਾਰ

written by Aaseen Khan | May 14, 2019

'ਮੁਕਲਾਵਾ' ਦਾ ਵਿਚੋਲਾ ਇੰਝ ਕਰਵਾਏਗਾ ਰਿਸ਼ਤੇ, ਦੇਖੋ ਗੁਰਪ੍ਰੀਤ ਘੁੱਗੀ ਦਾ ਵੱਖਰਾ ਜਿਹਾ ਕਿਰਦਾਰ : ਪੰਜਾਬੀ ਫ਼ਿਲਮੀ ਜਗਤ ਦੀ ਸੁਪਰਹਿੱਟ ਜੋੜੀ ਦਾ ਮੁਕਲਾਵਾ 24 ਮਈ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲਾ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ਦੇ ਗਾਣਿਆਂ ਅਤੇ ਟਰੇਲਰ ਨੂੰ ਤਾਂ ਪ੍ਰਸੰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ ਪਰ ਫ਼ਿਲਮ ਦੇ ਡਾਇਲਾਗ ਪ੍ਰੋਮੋਜ਼ ਵੀ ਕਿਸੇ ਪੱਖ ਤੋਂ ਘੱਟ ਨਜ਼ਰ ਨਹੀਂ ਆ ਰਹੇ। ਹਾਲ 'ਚ ਰਿਲੀਜ਼ ਹੋਇਆ ਫ਼ਿਲਮ ਦਾ ਡਾਇਲਾਗ ਪ੍ਰੋਮੋ ਜਿਸ 'ਚ ਗੁਰਪ੍ਰੀਤ ਘੁੱਗੀ ਦੀ ਸ਼ਾਨਦਾਰ ਕਾਮਿਕ ਟਾਈਮਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਲੋਕਾਂ ਵੱਲੋਂ ਪਿਆਰ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਸੋਨਮ ਬਾਜਵਾ ਅਤੇ ਐਮੀ ਵਿਰਕ ਦੇ ਡਾਇਲਾਗ ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ 'ਚ ਹਮੇਸ਼ਾ ਦੀ ਤਰ੍ਹਾਂ ਸੋਨਮ ਤੇ ਐਮੀ ਦੀ ਖ਼ੂਬਸੂਰਤ ਕਮਿਸਟਰੀ ਨਜ਼ਰ ਆ ਰਹੀ ਹੈ। 24 ਮਈ ਨੂੰ ਫ਼ਿਲਮ ਰਿਲੀਜ਼ ਹੋ ਰਹੀ ਹੈ, ਜਿਸ ਨੂੰ ਲੈ ਕੇ ਦਰਸ਼ਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਐਮੀ ਵਿਰਕ ਦਾ ਕਹਿਣਾ ਹੈ ਕਿ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਉਹਨਾਂ ਨੇ ਕੀਤੀਆਂ ਹਨ ਉਹਨਾਂ ਸਭ ਤੋਂ ਵੱਖਰੀ ਇਹ ਫ਼ਿਲਮ ਹੈ। ਹੋਰ ਵੇਖੋ : ਰੂਹਾਂ ਦੇ ਮੇਲ ਨੂੰ ਦਰਸਾਉਂਦਾ ਹੈ 'ਮੁਕਲਾਵਾ' ਫ਼ਿਲਮ ਦਾ ਗੀਤ 'ਗ਼ੁਲਾਬੀ ਪਾਣੀ', ਦੇਖੋ ਵੀਡੀਓ
 
View this post on Instagram
 

#Muklawa dialogue promo @ammyvirk @sonambajwa @karamjitanmol @ghuggigurpreet @drishtiigarewal9 Releasing worldwide on 24th May

A post shared by White Hill Music (@whitehillmusic) on

ਫ਼ਿਲਮ ਵਿਚ ਪਿਆਰ, ਸਤਿਕਾਰ, ਤਕਰਾਰ ਸਭ ਦਿਖਾਇਆ ਗਿਆ ਹੈ। ਮੈਨੂੰ ਇਹੋ ਜਿਹੀਆਂ ਫ਼ਿਲਮਾਂ ਹੀ ਦਿਲੀ ਤੌਰ 'ਤੇ ਪਸੰਦ ਹਨ, ਜਿਹੜੀਆਂ ਸਾਡੇ ਵਿਰਸੇ ਅਤੇ ਰੀਤੀ ਰਿਵਾਜਾਂ ਨੂੰ ਦੁਨੀਆਂ ਅੱਗੇ ਪੇਸ਼ ਕਰਦੀਆਂ ਹਨ।'ਮੁਕਲਾਵਾ' ਵਿਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐੱਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਵਰਗੇ ਪੰਜਾਬੀ ਇੰਡਸਟਰੀ ਦੇ ਵੱਡੇ ਅਦਾਕਾਰ ਦੇਖਣ ਨੂੰ ਮਿਲਣ ਵਾਲੇ ਹਨ। ਨਿਰਦੇਸ਼ਕ ਸਿਮਰਜੀਤ ਸਿੰਘ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।

0 Comments
0

You may also like