ਐਮੀ ਵਿਰਕ ਨੂੰ ਬਾਲੀਵੁੱਡ ‘ਚ ਮਿਲਿਆ ਵੱਡਾ ਮੌਕਾ, ਰਣਵੀਰ ਸਿੰਘ ਨਾਲ ਨਿਭਾਉਣਗੇ ਅਹਿਮ ਭੂਮੀਕਾ

written by Lajwinder kaur | January 23, 2019

ਪੰਜਾਬ ਦੇ ਹਰਮਨ ਪਿਆਰੇ ਸਿੰਗਰ ਤੇ ਅਦਾਕਾਰ ਐਮੀ ਵਿਰਕ ਜੋ ਕਿ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਜਾ ਰਹੇ ਨੇ। ਜੀ ਹਾਂ ਇਹ ਜਾਣਕਾਰੀ ਐਮੀ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

 

 

ਹੋਰ ਵੇਖੋ: ਦਲੇਰ ਮਹਿੰਦੀ ਦੀ ਬੇਟੀ ਰਬਾਬ ਮਹਿੰਦੀ ਵੀ ਹੈ ਗੁਰੂ ਰੰਧਾਵਾ ਦੀ ਫੈਨ, ਦੇਖੋ ਤਸਵੀਰਾਂ

ਐਮੀ ਵਿਰਕ ਜੋ ਕਿ ਰਣਵੀਰ ਸਿੰਘ ਦੇ ਨਾਲ ਕਬੀਰ ਖਾਨ ਦੀ ਫਿਲਮ '83 ਚ ਕੰਮ ਕਰਨਗੇ। ਰਣਵੀਰ ਸਿੰਘ ਜੋ ਕਿ ਫਿਲਮ '83 ਚ ਕਪਿਲ ਦੇਵ ਦਾ ਰੋਲ ਨਿਭਾਉਣਗੇ ਤੇ ਐਮੀ ਵਿਰਕ ਜੋ ਕਿ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ। ਅਜੇ ਤੱਕ ਰਣਵੀਰ ਸਿੰਘ ਤੇ ਐਮੀ ਵਿਰਕ ਦੇ ਕਿਰਦਾਰ ਬਾਰੇ ਹੀ ਖੁਲਾਸਾ ਕੀਤਾ ਗਿਆ ਹੈ ਬਾਕੀ ਟੀਮ ਦੇ ਖਿਡਾਰੀਆਂ ਦਾ ਰੋਲ ਕੌਣ ਕੌਣ ਨਿਭਾਉਣਗੇ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

 

ਇਹ ਫਿਲਮ 1983 ਚ ਭਾਰਤੀ ਕ੍ਰਿਕਟ ਟੀਮ ਵੱਲੋਂ ਰਚੇ ਇਤਿਹਾਸ ਨੂੰ ਪੇਸ਼ ਕਰੇਗੀ। 1983 ਵਿੱਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ‘ਚ ਵਿਸ਼ਵ ਕੱਪ ਜਿੱਤਿਆ ਸੀ ਤੇ ਇਹ ਪਹਿਲੀ ਵਾਰ ਸੀ ਜਦੋਂ ਵੈਸਟ ਇੰਡੀਜ਼ ਦੇ ਇਲਾਵਾ ਕਿਸੇ ਹੋਰ ਟੀਮ ਨੇ ਇਹ ਮੁਕਾਮ ਹਾਸਲ ਕੀਤਾ ਸੀ ਤੇ ਇਹ ਉਹ ਸਮਾਂ ਸੀ ਜਦੋਂ ਪਹਿਲੀ ਵਾਰ ਭਾਰਤੀ ਟੀਮ ਨੇ ਕਿਸੇ ਪ੍ਰਮੁੱਖ ਟੂਰਨਾਮੈਂਟ ਵਿੱਚ ਜਿੱਤ ਹਾਸਿਲ ਕੀਤੀ ਸੀ।

 

View this post on Instagram

 

A post shared by Ammy Virk ( ਐਮੀ ਵਿਰਕ ) (@ammyvirk) on

ਹੋਰ ਵੇਖੋ: ‘ਅਸਲੀ ਹਿਪ ਹਾਪ’ ਨਾਲ ਮੁੰਬਈ ਦੀਆਂ ਸੜਕਾਂ ‘ਤੇ ਦੌੜ ਦੇ ਨਜ਼ਰ ਆ ਰਹੇ ਨੇ ਰਣਵੀਰ ਸਿੰਘ, ਦੇਖੋ ਵੀਡੀਓ

ਫਿਲਮ '83 ਦਾ ਨਿਰਦੇਸ਼ਨ ਕਬੀਰ ਖਾਨ ਕਰਨਗੇ। ਫੈਂਟਮ ਫਿਲਮਜ਼, ਵਿਬਰੀ ਮੀਡੀਆ ਦੇ ਵਿਸ਼ਨੂੰ ਵਰਧਾਨ ਇੰਦੁਰੀ, ਰਿਲਾਇੰਸ ਇੰਟਰਟੇਨਮੈਂਟ ਅਤੇ ਕਬੀਰ ਖਾਨ ਫਿਲਮਜ਼ ਵੱਲੋਂ ਬਣਾਈ ਜਾ ਰਹੀ ਹੈ। ਫਿਲਮ '83 ਅਗਲੇ ਸਾਲ ਦਸ ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

 

You may also like