ਨਵੀਂ ਕਾਰ ਦਾ ਗਾਇਕ ਐਮੀ ਵਿਰਕ ਦੇ ਪਰਿਵਾਰ ਨੇ ਇਸ ਤਰ੍ਹਾਂ ਮਨਾਇਆ ਸ਼ਗਨ, ਵੀਡਿਓ ਵਾਇਰਲ  

written by Rupinder Kaler | May 09, 2019

ਬੀਤੇ ਦਿਨ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਮਾਤਾ-ਪਿਤਾ ਨੂੰ ਤੋਹਫ਼ੇ ਵਿੱਚ ਲਗਜ਼ਰੀ ਕਾਰ ਗਿਫਟ ਵਿੱਚ ਦਿੱਤੀ ਹੈ । ਇਸ ਕਾਰ ਦੀਆਂ ਤਸਵੀਰਾਂ ਐਮੀ ਵਿਰਕ  ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਸਨ । https://www.instagram.com/p/BxNKXNuDdZc/ ਉਹਨਾਂ ਦੇ ਪ੍ਰਸ਼ੰਸਕਾਂ ਨੇ ਇਸ ਨਵੀਂ ਕਾਰ ਦੀ ਜਿੱਥੇ ਉਹਨਾਂ ਨੂੰ ਵਧਾਈ ਦਿੱਤੀ ਸੀ ਉਥੇ ਇਹਨਾਂ ਤਸਵੀਰਾਂ ਨੂੰ ਲਾਈਕ ਵੀ ਕੀਤਾ ਸੀ । https://www.instagram.com/p/BxKr9eGjItN/ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡਿਓ ਵਾਇਰਲ ਹੋ ਰਹੀ ਹੈ । ਇਸ ਵੀਡਓ ਵਿੱਚ ਐਮੀ ਵਿਰਕ ਆਪਣੀ ਨਵੀਂ ਕਾਰ ਲੈ ਕੇ ਜਦੋਂ ਆਉਂਦੇ ਹਨ ਤਾਂ ਉਹ ਦੇ ਪਰਿਵਾਰ ਵਾਲੇ ਇਸ ਨਵੀਂ ਕਾਰ ਦਾ ਖੂਬ ਸ਼ਗਨ ਮਨਾਉਂਦੇ ਹਨ । ਨਵੀਂ ਕਾਰ ਘਰ ਆਉਣ ਤੇ ਪਰਿਵਾਰ ਵੱਲੋਂ ਤੇਲ ਚੋਇਆ ਜਾਂਦਾ ਹੈ । https://www.instagram.com/p/BxNWsEhFfVx/ ਲੱਡੂ ਵੰਡੇ ਜਾਂਦੇ ਹਨ । ਐਮੀ ਵਿਰਕ ਦੀ ਇਹ ਵੀਡਿਓ ਲਗਾਤਾਰ ਵਾਇਰਲ ਹੋ ਰਹੀ ਹੈ । ਲੋਕ ਇਸ ਨੂੰ ਖੂਬ ਲਾਈਕ ਕਰ ਰਹੇ ਹਨ ।

0 Comments
0

You may also like