Gurdas Maan and Diljit Dosanjh: ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਤੋਹਫਾ, ਰਿਲੀਜ਼ ਹੋਇਆ ਨਵਾਂ ਗੀਤ 'ਛੱਲਾ'

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਉਹ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਉਨ੍ਹਾਂ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ 'ਚ ਬੈਠੇ ਸਰੋਤਿਆਂ 'ਤੇ ਵੀ ਚਲਦਾ ਹੈ। ਜਲਦ ਹੀ ਇੱਕ ਵਾਰ ਫਿਰ ਤੋਂ ਦੋਵੇਂ ਇੱਕਠੇ ਫੈਨਜ਼ ਲਈ ਗੀਤ ਲੈ ਕੇ ਆਏ ਹਨ ਜਿਸ ਦਾ ਨਾਮ ਹੈ 'ਛੱਲਾ'।

By  Pushp Raj March 20th 2023 11:28 AM

Gurdas Maan and Diljit Dosanjh new song: ਪੰਜਾਬੀ ਗਾਇਕ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਉਹ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਉਨ੍ਹਾਂ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ 'ਚ ਬੈਠੇ ਸਰੋਤਿਆਂ 'ਤੇ ਵੀ ਚਲਦਾ ਹੈ। ਹਾਲ ਹੀ ਵਿੱਚ ਦੋਹਾਂ ਦਾ ਨਵਾਂ ਗੀਤ 'ਛੱਲਾ' ਰਿਲੀਜ਼ ਹੋ ਗਿਆ ਹੈ। 


ਦੱਸ ਦੇਈਏ ਕਿ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਲੰਬੇ ਸਮੇਂ ਬਾਅਦ ਇਕੱਠੇ ਗੀਤ ਗਾਉਂਦੇ ਹੋਏ ਨਜ਼ਰ ਆਉਣਗੇ। ਇੱਕ ਵਾਰ ਫਿਰ ਇਹ ਗਾਇਕ ਜੋੜੀ ਆਪਣੇ ਨਵੇਂ ਗੀਤ ਰਾਹੀ ਫੈਨਜ਼ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਵੀ ਖੁਸ਼ੀ ਨਾਲ ਉਤਸ਼ਾਹਿਤ ਹੋ ਗਏ ਹਨ। ਦੋਵਾਂ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਕਿਸੇ ਗੀਤ ਵਿੱਚ ਦੇਖਣਾ ਬਹੁਤ ਵੱਡੀ ਗੱਲ ਹੈ। 

View this post on Instagram

A post shared by Gurdas Maan (@gurdasmaanjeeyo)


ਦੋਹਾਂ ਗਾਇਕਾਂ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਮੁਤਾਬਕ  ਇਸ ਨਵੇਂ ਗੀਤ ਦਾ ਨਾਮ 'ਛੱਲਾ'। ਜੀ ਹਾਂ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਗੀਤ ਗੁਰਦਾਸ ਮਾਨ ਦੇ ਪੁਰਾਣੇ ਗੀਤ 'ਛੱਲਾ' ਦਾ ਰੀਕ੍ਰੀਏਸ਼ਨ ਹੋਵੇਗਾ, ਯਾਨੀ ਕਿ ਇਸ ਗੀਤ 'ਚ ਕੁਝ ਬਦਲਾਅ ਕਰਕੇ ਇਸ ਨੂੰ ਮੁੜ ਰੀਕ੍ਰੀਏਟ ਕੀਤਾ ਗਿਆ ਹੈ। ਹਲਾਂਕਿ ਇਸ ਬਾਰੇ ਅਜੇ ਹੋਰ ਅਪਡੇਟ ਸਾਂਝੀ ਨਹੀਂ ਕੀਤੀ ਗਈ ਹੈ, ਪਰ ਫੈਨਜ਼ ਦੋਹਾਂ ਗਾਇਕਾਂ ਵੱਲੋਂ ਗਾਏ ਇਸ ਗੀਤ ਨੂੰ ਸਪਾਟੀਫਾਈ ਮਿਊਜ਼ਿਕ ਐਪ 'ਤੇ ਸੁਣ ਸਕਦੇ ਹਨ। 

ਇੱਕ ਪ੍ਰਸ਼ੰਸ਼ਕ ਨੇ ਆਪਣੀ ਖੁਸ਼ੀ ਜਤਾਉਂਦੇ ਹੋਏ ਲਿਖਿਆ, ਕੀ ਬਣੂ ਦੁਨੀਆ ਦਾ ਮਾਸਟਰਪੀਸ ਸੀ। ਦਰਸ਼ਕਾਂ ਦੇ ਕਮੈਂਟਸ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝਾ ਦੇ ਨਵੇਂ ਗੀਤ ਨੂੰ ਸੁਨਣ ਲਈ ਉਤਸ਼ਾਹਿਤ ਹਾਂ। 


ਹੋਰ ਪੜ੍ਹੋ: Daljit Kaur: ਵਿਆਹ ਤੋਂ ਬਾਅਦ ਦਲਜੀਤ ਕੌਰ ਨੇ ਪਤੀ ਨਿਖਿਲ ਨਾਲ ਹਨੀਮੂਨ ਤੋਂ ਸ਼ੇਅਰ ਕੀਤੀ ਪਹਿਲੀ ਤਸਵੀਰ, ਬੇਹੱਦ ਖੁਸ਼ ਨਜ਼ਰ ਆਈ ਅਦਾਕਾਰਾ

ਦੱਸਣਯੋਗ ਹੈ ਕਿ ਕਿ 7 ਸਾਲ ਪਹਿਲਾਂ ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝ ਵੱਲੋਂ ਗੀਤ 'ਕੀ ਬਣੂ ਦੁਨੀਆ ਦਾ' ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਕੋਕ ਸਟੂਡੀਓ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਮੁੜ ਫਿਰ ਤੋਂ ਕਈ ਸਾਲਾਂ ਬਾਅਦ ਸਰੋਤੇ ਇਸ ਜੋੜੀ ਨੂੰ ਇੱਕਠੇ ਸੁਣ ਸਕਦੇ ਹਨ। 


Related Post