Karan Aujla: ਕਰਨ ਔਜਲਾ ਨੇ ਵਿਦੇਸ਼ 'ਚ ਵਧਾਈਆ ਪੰਜਾਬੀਆਂ ਦਾ ਮਾਣ, ਹਾਲੀਵੁੱਡ ਫ਼ਿਲਮ 'ਚ 'ਚ ਗੂੰਜੀ ਗਾਇਕ ਦੀ ਆਵਾਜ਼

ਕਰਨ ਔਜਲਾ ਦਾ ਗੀਤ 'ਕਲਿਕ ਦੈਟ ਬੀ ਕਿਕਿਨ ਇਟ' ਹਾਲੀਵੁੱਡ ਫ਼ਿਲਮ 'ਮਰਡਰ ਮਿਸਟਰੀ 2' ਵਿੱਚ ਸੁਨਣ ਨੂੰ ਮਿਲਿਆ। ਇਸ ਗੀਤ ਨੂੰ ਹਾਲੀਵੁੱਡ ਫ਼ਿਲਮ ਵਿੱਚ ਸੁਣਨ ਤੋਂ ਬਾਅਦ ਨਾਲ ਮਹਿਜ਼ ਫੈਨਜ਼ ਬਲਕਿ ਖ਼ੁਦ ਗਾਇਕ ਕਰਨ ਔਜਲਾ ਵੀ ਬੇਹੱਦ ਖੁਸ਼ ਹਨ।

By  Pushp Raj April 1st 2023 04:25 PM

Karan Aujla's song in Hollywood Movie: ਮਸ਼ਹੂਰ ਗਾਇਕ ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਇੱਕ ਹੋਰ ਉਪਲਬਧੀ ਹਾਸਿਲ ਕੀਤੀ ਹੈ। ਜੀ ਹਾਂ ਕਰਨ ਔਜਲਾ ਦੇਸ਼ ਹੀ ਨਹੀਂ ਸਗੋਂ ਹੁਣ ਵਿਦੇਸ਼ ਵਿੱਚ ਵੀ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਰਹੇ ਹਨ, ਆਓ ਜਾਣਦੇ ਹਾਂ ਕਿਵੇਂ।


ਦੱਸ ਦਈਏ ਕਿ ਕਰਨ ਔਜਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਆਪਣੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀ ਹਰ ਅਪਡੇਟ ਸਾਂਝੀ ਕਰਦੇ ਹਨ। 

View this post on Instagram

A post shared by Karan Aujla (@karanaujla_official)


ਦਰਅਸਲ ਹਾਲ ਹੀ 'ਚ ਕਰਨ ਔਜਲਾ ਦਾ ਗੀਤ 'ਕਲਿਕ ਦੈਟ ਬੀ ਕਿਕਿਨ ਇਟ' ਹਾਲੀਵੁੱਡ ਫ਼ਿਲਮ (Murder Mystery 2) 'ਮਰਡਰ ਮਿਸਟਰੀ 2' ਵਿੱਚ ਸੁਨਣ ਨੂੰ ਮਿਲਿਆ। ਇਸ ਗੀਤ ਨੂੰ ਹਾਲੀਵੁੱਡ ਫ਼ਿਲਮ ਵਿੱਚ ਸੁਣਨ ਤੋਂ ਬਾਅਦ ਨਾਲ ਮਹਿਜ਼ ਫੈਨਜ਼ ਬਲਕਿ ਖ਼ੁਦ ਗਾਇਕ ਕਰਨ ਔਜਲਾ ਵੀ ਬੇਹੱਦ ਖੁਸ਼ ਹਨ। ਕਲਾਕਾਰ ਨੇ ਆਪਣੀ ਖੁਸ਼ੀ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ।


ਹੋਰ ਪੜ੍ਹੋ: Bollywood Stars in NMACC:ਮੁਕੇਸ਼ ਅੰਬਾਨੀ ਦੇ 'ਕਲਚਰਲ ਸੈਂਟਰ ਉਦਘਾਟਨੀ ਸਮਾਰੋਹ' 'ਚ ਸਜੀ ਬਾਲੀਵੁੱਡ ਸਿਤਾਰਿਆਂ ਦੀ ਮਹਫ਼ਿਲ, ਵੇਖੋ ਤਸਵੀਰਾਂ      

ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਾਲੀਵੁੱਡ ਫ਼ਿਲਮ 'ਮਰਡਰ ਮਿਸਟਰੀ 2' ਵਿੱਚ ਕਰਨ ਔਜਲਾ ਦਾ ਗੀਤ ਸੁਣਾਈ ਦੇ ਰਿਹਾ ਹੈ ਜੋ ਕਿ ਇੱਕ ਦਿਖਾਏ ਜਾ ਰਹੇ ਦ੍ਰਿਸ਼ ਦਾ ਹਿੱਸਾ ਹੈ। ਇਸ ਉੱਪਰ ਕਰਨ ਔਜਲਾ ਵੱਲੋਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ।


Related Post