ਢਾਈ ਸਾਲ ਬਾਅਦ ਐਮੀ ਵਿਰਕ ਅਤੇ ਅਮਰਿੰਦਰ ਗਿੱਲ ਦੀ ਹੋਈ ਮੁਲਾਕਾਤ

written by Aaseen Khan | June 03, 2019

ਢਾਈ ਸਾਲ ਬਾਅਦ ਐਮੀ ਵਿਰਕ ਅਤੇ ਅਮਰਿੰਦਰ ਗਿੱਲ ਦੀ ਹੋਈ ਮੁਲਾਕਾਤ : ਪੰਜਾਬੀ ਇੰਡਸਟਰੀ ਬਾਰੇ ਗੱਲ ਕਰੀਏ ਤਾਂ ਕਲਾਕਰਾਂ ਦੇ ਹਿਸਾਬ ਨਾਲ ਕੋਈ ਬਹੁਤੀ ਵੱਡੀ ਨਹੀਂ ਹੈ। ਸਾਰੇ ਆਰਟਿਸਟ ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕਰਦੇ ਹਨ ਤੇ ਆਪਸ 'ਚ ਮੁਲਾਕਾਤਾਂ ਕਰਦੇ ਰਹਿੰਦੇ ਹਨ। ਪਰ ਕਈ ਵਾਰ ਇੰਡਸਟਰੀ ਦੇ ਵੱਡੇ ਚਿਹਰਿਆਂ ਨੂੰ ਇੱਕ ਦੂਜੇ ਨਾਲ ਮਿਲਣ 'ਚ ਲੰਬਾ ਸਮਾਂ ਬੀਤ ਜਾਂਦਾ ਹੈ। ਅਜਿਹਾ ਹੀ ਹੋਇਆ ਹੈ ਅਮਰਿੰਦਰ ਗਿੱਲ ਅਤੇ ਐਮੀ ਵਿਰਕ ਹੋਰਾਂ ਨਾਲ ਜਿੰਨ੍ਹਾਂ ਦੀ ਮੁਲਾਕਾਤ ਢਾਈ ਵਰ੍ਹਿਆਂ ਬਾਅਦ ਹੋਈ ਹੈ।

ਐਮੀ ਵਿਰਕ ਹੋਰਾਂ ਨੇ ਅਮਰਿੰਦਰ ਗਿੱਲ ਨਾਲ ਤਸਵੀਰ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ "Meeting him after 2 n half years... Amrinder gill bhaji.... naale bhaji thnku saareyan naaal milaan layi.. asin fer auna miln" ਦੱਸ ਦਈਏ ਅਮਰਿੰਦਰ ਗਿੱਲ ਨੇ ਆਪਣਾ ਨਵਾਂ ਪ੍ਰੋਜੈਕਟ 'ਚੱਲ ਮੇਰਾ ਪੁੱਤ ਸ਼ੁਰੂ' ਕੀਤਾ ਹੈ, ਜਿਸ 'ਚ ਪਾਕਿਸਤਾਨੀ ਆਰਟਿਸਟ ਵੀ ਨਜ਼ਰ ਆਉਣਗੇ। ਐਮੀ ਵਿਰਕ ਨੇ ਉਹਨਾਂ ਪਾਕਿਸਤਾਨੀ ਰੰਗਮੰਚ ਦੇ ਕਲਾਕਾਰਾਂ ਨਾਲ ਵੀ ਮੁਲਾਕਾਤ ਕੀਤੀ ਹੈ। ਜਿਸ ਲਈ ਉਹ ਅਮਰਿੰਦਰ ਗਿੱਲ ਦਾ ਧੰਨਵਾਦ ਕਰ ਰਹੇ ਹਨ। ਹੋਰ ਵੇਖੋ : ਕਰਮਜੀਤ ਅਨਮੋਲ ਦੀ ਅਵਾਜ਼ 'ਚ 'ਮੁਕਲਾਵਾ' ਫ਼ਿਲਮ ਦਾ ਵੱਖਰੇ ਢੰਗ ਨਾਲ ਗਾਇਆ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ
ਫਿਲਹਾਲ ਐਮੀ ਵਿਰਕ ਇੰਗਲੈਂਡ 'ਚ ਆਪਣੀ ਬਾਲੀਵੁੱਡ ਫ਼ਿਲਮ '83' ਦੇ ਸ਼ੂਟ ਲਈ ਗਏ ਹੋਏ ਹਨ ਅਤੇ ਅਮਰਿੰਦਰ ਗਿੱਲ ਦੀ ਫ਼ਿਲਮ ਲਾਈਏ ਜੇ ਯਾਰੀਆਂ ਵੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like