ਢੋਲਕੀ ਦੇ ਨਾਲ ਗੀਤਾਂ ਦੇ ਰੰਗ ਬੰਨਦੇ ਨਜ਼ਰ ਆ ਰਹੇ ਨੇ ਅਮਰਿੰਦਰ ਗਿੱਲ ਤੇ ਗੁਰਸ਼ਬਦ, ਦੇਖੋ ਵਾਇਰਲ ਵੀਡੀਓ

Written by  Lajwinder kaur   |  May 22nd 2020 06:28 PM  |  Updated: May 22nd 2020 06:36 PM

ਢੋਲਕੀ ਦੇ ਨਾਲ ਗੀਤਾਂ ਦੇ ਰੰਗ ਬੰਨਦੇ ਨਜ਼ਰ ਆ ਰਹੇ ਨੇ ਅਮਰਿੰਦਰ ਗਿੱਲ ਤੇ ਗੁਰਸ਼ਬਦ, ਦੇਖੋ ਵਾਇਰਲ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਤੇ ਬਾਕਮਾਲ ਅਦਾਕਾਰ ਅਮਰਿੰਦਰ ਗਿੱਲ ਜੋ ਕਿ ਸੋਸ਼ਲ ਮੀਡੀਆ ਤੋਂ ਕੁਝ ਦੂਰ ਹੀ ਰਹਿੰਦੇ ਨੇ । ਪਰ ਇਸ ਬਾਵਜੂਦ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ‘ਚ ਕੋਈ ਫਰਕ ਨਹੀਂ ਪੈਂਦਾ । ਜਿਸਦੇ ਚੱਲਦੇ ਉਨ੍ਹਾਂ ਦੇ ਅਣਦੇਖੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੇ ਨੇ । ਅਜਿਹੇ ‘ਚ ਇੱਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ । ਇਸ ਪੁਰਾਣੇ ਵੀਡੀਓ ‘ਚ ਅਮਰਿੰਦਰ ਗਿੱਲ ਆਪਣੇ ਕੁਝ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ ।

ਵਾਇਰਲ ਵੀਡੀਓ ‘ਚ ਦੇਖ ਸਕਦੇ ਕਿਵੇਂ ਅਮਰਿੰਦਰ ਗਿੱਲ ਤੇ ਪੰਜਾਬੀ ਗਾਇਕ ਗੁਰਸ਼ਬਦ ਢੋਲਕੀ ਦੇ ਨਾਲ ਗੀਤ ਗਾ ਕੇ ਰੰਗ ਬੰਨ ਰਹੇ ਨੇ । ਉਨ੍ਹਾਂ ਨੇ ਵੰਝਲੀ ਵਜਾ, ਮੈਂ ਤੇਰੇ ਨਾਲੋ ਸੋਹਣਾ ਵੇਖਿਆ ਨਹੀਂ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ । ਉਨ੍ਹਾਂ ਦੇ ਨਾਲ ਦੇ ਸਾਥੀ ਇਸ ਜੁਗਲਬੰਦੀ ਦਾ ਪੂਰਾ ਲੁਤਫ ਲੈਂਦੇ ਹੋਏ ਦਿਖਾਈ ਦੇ ਰਹੇ ਨੇ ।

ਕੁਝ ਦਿਨ ਪਹਿਲਾਂ ਬਿੰਨੂ ਢਿਲੋਂ ਨੇ ਵੀ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਉਹ ਅਮਰਿੰਦਰ ਗਿੱਲ ਦੇ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network