ਅਮਰਿੰਦਰ ਗਿੱਲ ਦੇਣ ਜਾ ਰਹੇ ਨੇ ਸਲਮਾਨ ਖ਼ਾਨ ਨੂੰ ਟੱਕਰ, 5 ਜੂਨ ਨੂੰ ਫ਼ਿਲਮ ਰਿਲੀਜ਼ ਦਾ ਐਲਾਨ

Written by  Aaseen Khan   |  May 16th 2019 01:02 PM  |  Updated: May 24th 2019 05:57 PM

ਅਮਰਿੰਦਰ ਗਿੱਲ ਦੇਣ ਜਾ ਰਹੇ ਨੇ ਸਲਮਾਨ ਖ਼ਾਨ ਨੂੰ ਟੱਕਰ, 5 ਜੂਨ ਨੂੰ ਫ਼ਿਲਮ ਰਿਲੀਜ਼ ਦਾ ਐਲਾਨ

ਅਮਰਿੰਦਰ ਗਿੱਲ ਦੇਣ ਜਾ ਰਹੇ ਨੇ ਸਲਮਾਨ ਖ਼ਾਨ ਨੂੰ ਟੱਕਰ, 5 ਜੂਨ ਨੂੰ ਫ਼ਿਲਮ ਰਿਲੀਜ਼ ਦਾ ਐਲਾਨ : ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜਿੰਨ੍ਹਾਂ ਦੇ ਗਾਣੇ ਅਤੇ ਫ਼ਿਲਮਾਂ ਨੇ ਪੰਜਾਬੀਆਂ ਦੇ ਦਿਲਾਂ 'ਚ ਵੱਖਰੀ ਹੀ ਜਗ੍ਹਾ ਬਣਾਈ ਹੈ। ਹਰ ਵਾਰ ਇੱਕ ਚੰਗੇ ਮੁੱਦੇ ਅਤੇ ਵਧੀਆ ਕੰਟੈਂਟ ਵਾਲੀਆਂ ਫ਼ਿਲਮਾਂ ਨਾਲ ਪਰਦੇ 'ਤੇ ਆਉਣ ਵਾਲੇ ਅਮਰਿੰਦਰ ਗਿੱਲ ਹੋਰਾਂ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ ਜਿਹੜੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੇ ਗੱਲ ਕਰੀਏ ਸਲਮਾਨ ਖ਼ਾਨ ਦੀ ਫਿਲਮ ਭਾਰਤ ਦੀ ਤਾਂ ਉਸ  ‘ਚ ਐਕਸ਼ਨ, ਦੇਸ਼ ਭਗਤੀ, ਅਤੇ ਰੋਮਾਂਸ ਸਭ ਤਰ੍ਹਾਂ  ਦੇ ਰੰਗ ਦੇਖਣ ਨੂੰ ਮਿਲਣਗੇ। ਭਾਰਤ ਫਿਲਮ ‘ਚ ਕੈਟਰੀਨਾ ਕੈਫ , ਤੱਬੂ , ਜੈਕੀ ਸ਼ਰਾਫ , ਦਿਸ਼ਾ ਪਾਟਾਨੀ ਅਤੇ ਅਦਾਕਾਰ ਸੁਨੀਲ ਗਰੋਵਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਗੱਲ ਕਰਦੇ ਹਾਂ ਅਮਰਿੰਦਰ ਗਿੱਲ ਦੀ ਫ਼ਿਲਮ ਜਿਸ ਦਾ ਨਾਂਅ ਹੈ ‘ਲਾਈਏ ਜੇ ਯਾਰੀਆਂ’ ਜਿਸ ਨੂੰ ਨਾਮਵਰ ਨਿਰਦੇਸ਼ਕ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਅਮਰਿੰਦਰ ਗਿੱਲ ਹੋਰਾਂ ਦੇ ਹੋਮ ਪ੍ਰੋਡਕਸ਼ਨ ਰਿਧਮ ਬੁਆਏਜ਼ ਦੇ ਬੈਨਰ ਹੇਠ ਹੀ ਬਣਾਈ ਗਈ ਹੈ।  ਫ਼ਿਲਮ ਦੀ ਕਹਾਣੀ ਧੀਰਜ ਰਤਨ ਅਤੇ ਅੰਬਰ ਦੀਪ ਸਿੰਘ ਨੇ ਲਿਖੀ ਹੈ।

 

View this post on Instagram

 

?Blessed

A post shared by Sukh Sanghera (@sukhsanghera) on

ਇਸ ਫ਼ਿਲਮ ਦਾ ਐਲਾਨ ਅਮਰਿੰਦਰ ਗਿੱਲ ਹੋਰਾਂ ਨੇ 11 ਮਈ ਨੂੰ ਆਪਣੇ ਜਨਮਦਿਨ ਦੇ ਮੌਕੇ ਉੱਤੇ ਫ਼ਿਲਮ ਦੀ ਰਿਲੀਜ਼ ਤਰੀਕ 7 ਜੂਨ ਵਰਲਡ ਵਾਈਡ ਸਾਂਝੀ ਕਰ ਦਿੱਤੀ ਗਈ ਸੀ। ਪਰ ਇਹ ਮੂਵੀ ਇੰਡੀਆ 'ਚ ਪਹਿਲਾਂ 5 ਜੂਨ ਨੂੰ ਰਿਲੀਜ਼ ਹੋ ਜਾਵੇਗੀ ਤੇ ਵਿਦੇਸ਼ਾਂ 'ਚ 7 ਜੂਨ ਨੂੰ ਰਿਲੀਜ਼ ਹੋਵੇਗੀ । ‘ਲਾਈਏ ਜੇ ਯਾਰੀਆਂ’ ਫਿਲਮ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਦੇ ਬਰਾਬਰ 5 ਜੂਨ ਨੂੰ ਇੰਡੀਆ 'ਚ ਰਿਲੀਜ਼ ਹੋਣ ਜਾ ਰਹੀ ਹੈ।  ਇਸ ਫ਼ਿਲਮ 'ਚ ਅਮਰਿੰਦਰ ਗਿੱਲ ਦਾ ਸਾਥ ਨਿਭਾ ਰਹੇ ਹਨ ਹਰੀਸ਼ ਵਰਮਾ ਅਤੇ ਰੂਪੀ ਗਿੱਲ। ਫ਼ਿਲਮ 'ਚ ਅਮਰਿੰਦਰ ਗਿੱਲ ਗੈਰੀ ਰੰਧਾਵਾ ਨਾਮ ਦਾ ਕਿਰਦਾਰ ਨਿਭਾ ਰਹੇ ਹਨ।

 

View this post on Instagram

 

#ashke 27th JULY

A post shared by Amrinder Gill (@amrindergill) on

ਸਲਮਾਨ ਖ਼ਾਨ ਦੇ ਬਰਾਬਰ ਫ਼ਿਲਮ ਰਿਲੀਜ਼ ਕਰਨਾ ਦਰਸਾਉਂਦਾ ਹੈ ਕਿ ਅਮਰਿੰਦਰ ਗਿੱਲ ਨੂੰ ਆਪਣੇ ਪ੍ਰਸ਼ੰਸ਼ਕਾਂ ਅਤੇ ਫ਼ਿਲਮ 'ਤੇ ਕਾਫੀ ਭਰੋਸਾ ਹੈ। ਅਕਸਰ ਜਦੋਂ ਅਜਿਹੇ ਵੱਡੇ ਸਟਾਰ ਨਾਲ ਫ਼ਿਲਮ ਰਿਲੀਜ਼ ਨਾਲ ਡੇਟ ਕਲੈਸ਼ ਹੁੰਦੀ ਹੈ ਤਾਂ ਪੰਜਾਬੀ ਇੰਡਸਟਰੀ 'ਚ ਤਰੀਕ ਬਦਲ ਲਈ ਜਾਂਦੀ ਹੈ। ਪਰ ਅਮਰਿੰਦਰ ਗਿੱਲ ਹੋਰੀਂ ਪਹਿਲਾਂ ਵੀ ਬਾਲੀਵੁੱਡ ਦੀ ਫ਼ਿਲਮ ਨੂੰ ਟੱਕਰ ਦੇ ਕੇ ਪੰਜਾਬੀ ਇੰਡਸਟਰੀ ਦਾ ਲੋਹਾ ਮਨਵਾ ਚੁੱਕੇ ਹਨ।

ਹੋਰ ਵੇਖੋ : ਸੁਦੇਸ਼ ਲਹਿਰੀ ਨੂੰ ਕਿਉਂ ਨਹੀਂ ਭੁੱਲਣਾ ਸੋਨਮ ਬਾਜਵਾ ਦਾ ਵਿਛੋੜਾ, ਦੇਖੋ ਵੀਡੀਓ

ਅਮਰਿੰਦਰ ਗਿੱਲ ਨੇ ਇਸ ਤੋਂ ਪਹਿਲਾਂ ਵੀ 31 ਜੁਲਾਈ 2015 ਨੂੰ ਅਜੇ ਦੇਵਗਨ ਦੀ ਬਾਲੀਵੁੱਡ ਦੀ ਹਿੱਟ ਫ਼ਿਲਮ ‘ਦ੍ਰਿਸ਼ਮ’ ਦੇ ਬਰਾਬਰ ਆਪਣੀ ਫ਼ਿਲਮ ‘ਅੰਗਰੇਜ਼’ ਰਿਲੀਜ਼ ਕੀਤੀ ਸੀ, ਅਤੇ ਪੰਜਾਬੀ ਇਲਾਕਿਆਂ 'ਚ ਅਜੇ ਦੇਵਗਨ ਦੀ ਫ਼ਿਲਮ ਨੂੰ ਮਾਤ ਦੇ ਕੇ ਪੰਜਾਬੀ ਇੰਡਸਟਰੀ ਦਾ ਦਮ ਦਿਖਾਇਆ ਸੀ। ਹੁਣ ਦੇਖਣਾ ਹੋਵੇਗਾ ਅਮਰਿੰਦਰ ਗਿੱਲ ਇਸ ਵਾਰ ਸਲਮਾਨ ਖ਼ਾਨ ਨੂੰ ਕਿਹੋ ਜਿਹੀ ਟੱਕਰ ਦਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network