ਪਿਆਰ ‘ਚ ਪਈਆਂ ਜੁਦਾਈਆਂ ਨੂੰ ਬਿਆਨ ਕਰਦਾ ‘ਚੱਲ ਮੇਰਾ ਪੁੱਤ-2’ ਫ਼ਿਲਮ ‘ਚੋਂ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Sadiyan Ton’, ਦੇਖੋ ਵੀਡੀਓ

written by Lajwinder kaur | August 19, 2021

ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ਵਿੱਚ ਮੁੜ ਤੋਂ ਰੌਣਕ ਪਰਤਣੀਆਂ ਸ਼ੁਰੂ ਹੋ ਗਈਆਂ ਨੇ। ਜਿਸਦੇ ਚੱਲਦਾ ਅਮਰਿੰਦਰ ਗਿੱਲ ਆਪਣੀ ਫ਼ਿਲਮ ‘ਚੱਲ ਮੇਰਾ ਪੁੱਤ-2’ ਨੂੰ ਮੁੜ ਤੋਂ ਰਿਲੀਜ਼ ਕਰ ਰਹੇ ਨੇ। ਜਿਸ ਤੋਂ ਬਾਅਦ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ । ਜਿਸ ਦੇ ਚੱਲਦੇ ਫ਼ਿਲਮ ਦਾ ਨਵਾਂ ਗੀਤ ‘ਸਦੀਆਂ ਤੋਂ’ (Sadiyan Ton) ਰਿਲੀਜ਼ ਹੋ ਗਿਆ ਹੈ।

insdie image of simi chahal and amrinder gill Image Source: youtube

ਹੋਰ ਪੜ੍ਹੋ :ਕਰਤਾਰ ਚੀਮਾ ਦੀ ਫ਼ਿਲਮ ‘ਥਾਣਾ ਸਦਰ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

ਹੋਰ ਪੜ੍ਹੋ : ‘Laaiyan Laaiyan’ ਗੀਤ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਾਰਾ ਗੁਰਪਾਲ ਤੇ ਅਹਨ ਦੀ ਪਿਆਰੀ ਜਿਹੀ ਕਮਿਸਟਰੀ

inside image of chal mera putt-2 Image Source: youtube

ਜੀ ਹਾਂ ਇਹ ਗੀਤ ਗਾਇਕ ਅਮਰਿੰਦਰ ਗਿੱਲ (Amrinder Gill) ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਪਿਆਰ ਤੇ ਦੂਰ ਜਾਣ ਦੇ ਦਰਦ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਅਦਾਕਾਰਾ ਸਿੰਮੀ ਚਾਹਲ ਤੇ ਅਮਰਿੰਦਰ ਗਿੱਲ ਉੱਤੇ ਫਿਲਮਾਇਆ ਗਿਆ ਹੈ । ਇਸ ਗੀਤ ਦੇ ਬੋਲ ਨਾਮੀ ਗੀਤਕਾਰ Harmanjeet ਨੇ ਲਿਖੇ ਨੇ ਤੇ ਮਿਊਜ਼ਿਕ Anamik Chauhan ਅਤੇ Dr Zeus ਨੇ ਮਿਲਕੇ ਦਿੱਤਾ ਹੈ। ਗੀਤ ਨੂੰ ਰਿਦਮ ਬੁਆਏਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


 ‘ਚੱਲ ਮੇਰਾ ਪੁੱਤ 2’  (Chal Mera Putt 2) ਦਾ ਕਮੇਡੀ ਤੇ ਇਮੋਸ਼ਨ ਨਾਲ ਭਰੀ ਫ਼ਿਲਮ ਹੋਵੇਗੀ ਜਿਸ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਕੱਚਿਆਂ ਤੋਂ ਪੱਕੇ ਹੋਣ ਦੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕੀਤਾ ਜਾਵੇਗਾ। ਜਨਜੋਤ ਸਿੰਘ ਵੱਲੋਂ ‘ਚੱਲ ਮੇਰਾ ਪੁੱਤ 2’ ਨੂੰ ਡਾਇਰੈਕਟ ਕੀਤਾ ਗਿਆ ਹੈ । ਇਸ ਫ਼ਿਲਮ ‘ਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਗੁਰਸ਼ਬਦ, ਗੈਰੀ ਸੰਧੂ, ਹਰਦੀਪ ਗਿੱਲ, ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ 27 ਅਗਸਤ ਨੂੰ ਮੁੜ ਤੋਂ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।

 

0 Comments
0

You may also like