
ਅਮਰਿੰਦਰ ਗਿੱਲ (Amrinder Gill) ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ‘ਛੱਲਾ ਮੁੜ ਕੇ ਨਹੀਂ ਆਇਆ’ ਟਾਈਟਲ ਹੇਠ ਆਉਣ ਵਾਲੀ ਇਹ ਫ਼ਿਲਮ 29 ਜੁਲਾਈ 2022 ਨੂੰ ਰਿਲੀਜ਼ ਹੋਵੇਗੀ । ਫ਼ਿਲਮ ‘ਚ ਅਮਰਿੰਦਰ ਗਿੱਲ, ਸਰਗੁਨ ਮਹਿਤਾ, ਬਿੰਨੂ ਢਿੱਲੋਂ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦਾ ਪੋਸਟਰ ਅੰਬਰਦੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ : ‘ਛੱਲਾ ਮੁੜਕੇ ਨਹੀਂ ਆਇਆ’ ਫ਼ਿਲਮ ਰਾਹੀਂ ਡਾਇਰੈਕਸ਼ਨ ‘ਚ ਡੈਬਿਊ ਕਰਨ ਜਾ ਰਹੇ ਨੇ ਅਮਰਿੰਦਰ ਗਿੱਲ
ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅੰਬਰਦੀਪ ਨੇ ਲਿਖਿਆ ਕਿ ‘ਇੱਕ ਬਨਵਾਸ ਛੱਲੇ ਨੂੰ ਵੀ ਮਿਲਿਆ ਸੀ । ਇਸ ਵਾਰ ਦੀਵਾਲੀ ੨੯ ਜੁਲਾਈ ਨੂੰ’।ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ ।

ਹੋਰ ਪੜ੍ਹੋ : ਦੋ ਦੋਸਤਾਂ ਦੀ ਟੁੱਟੀ ਯਾਰੀ ਨੂੰ ਬਿਆਨ ਕਰਦਾ ਗੀਤ ‘Yaar Vichre’ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਸੋਸ਼ਲ ਮੀਡੀਆ ‘ਤੁ ਇਸ ਪੋਸਟਰ ਨੂੰ ਵੇਖ ਕੇ ਪ੍ਰਸ਼ੰਸਕ ਵੀ ਕਮੈਂਟਸ ਕਰਦੇ ਹੋਏ ਨਜ਼ਰ ਆਏ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਮਰਿੰਦਰ ਗਿੱਲ ਸਰਗੁਨ ਮਹਿਤਾ ਦੇ ਨਾਲ ਫ਼ਿਲਮ ‘ਅੰਗਰੇਜ’ ‘ਚ ਨਜ਼ਰ ਆਏ ਸਨ । ਇਸ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਹੁਣ ਮੁੜ ਤੋਂ ਇਹ ਜੋੜੀ ਆਪਣੀ ਇਸ ਫ਼ਿਲਮ ਦੇ ਨਾਲ ਧਮਾਲ ਪਾਉਣ ਦੇ ਲਈ ਤਿਆਰ ਹੈ । ਅਮਰਿੰਦਰ ਗਿੱਲ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉੱਥੇ ਹੀ ਕਈ ਫ਼ਿਲਮਾਂ ਵੀ ਦਿੱਤੀਆਂ ਹਨ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
View this post on Instagram