ਪੰਮਾ,ਕਾਲਾ,ਭੋਲਾ ਤੋਂ  ਬਾਅਦ ਹੁਣ ਗੈਰੀ ਰੰਧਾਵਾ ਦੀ ਲੁੱਕ 'ਚ ਨਜ਼ਰ ਆਉਣਗੇ ਅਮਰਿੰਦਰ ਗਿੱਲ 

written by Shaminder | May 11, 2019

ਅਮਰਿੰਦਰ ਗਿੱਲ ਜਲਦ ਹੀ ਆਪਣੀ ਫ਼ਿਲਮ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਣ ਜਾ ਰਹੇ ਨੇ । ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ । ਜਿਸ 'ਚ ਉਨ੍ਹਾਂ ਨੇ ਵੱਖ-ਵੱਖ ਕਿਰਦਾਰ ਨਿਭਾਏ ਹਨ । ਪਰ ਸੋਸ਼ਲ ਮੀਡੀਆ ਅਤੇ ਲਾਈਮ ਲਾਈਟ ਤੋਂ ਦੂਰ ਰਹਿਣ ਵਾਲੇ ਅਮਰਿੰਦਰ ਗਿੱਲ ਕਦੇ-ਕਦੇ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ । ਉਨ੍ਹਾਂ ਨੇ ਆਪਣੇ ਜਨਮ ਦਿਨ ਦੇ ਮੌਕੇ 'ਤੇ ਇੱਕ ਪੋਸਟ ਪਾਈ ਹੈ । ਹੋਰ ਵੇਖੋ :ਅਮਰਿੰਦਰ ਗਿੱਲ ਲਾਈਮ ਲਾਈਟ ਤੋਂ ਰਹਿੰਦੇ ਨੇ ਦੂਰ, ਫ਼ਿਲਮਾਂ ‘ਚ ਅਦਾਕਾਰੀ ਕਰਕੇ ਵੀ ਜਿੱਤੇ ਕਈ ਅਵਾਰਡ ਜਿਸ 'ਚ ਉਨ੍ਹਾਂ ਨੇ ਫ਼ਿਲਮ 'ਚ ਨਿਭਾਏ ਜਾ ਰਹੇ ਆਪਣੇ ਕਿਰਦਾਰ ਦਾ ਜ਼ਿਕਰ ਕੀਤਾ ਹੈ । ਉਹ ਆਪਣੀ ਆਉਣ ਵਾਲੀ ਫ਼ਿਲਮ 'ਚ ਗੈਰੀ ਰੰਧਾਵਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ । ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਸੱਤ ਜੂਨ ਨੂੰ ਸਿਨੇਮਾ ਘਰਾਂ 'ਚ ਆਏਗੀ । ਅਮਰਿੰਦਰ ਗਿੱਲ ਨੇ ਇਸ ਪੋਸਟ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਹੈ ਕਿ "Jiddan tuc Kale, Geje, Pargat, Kikkar, Soobeh, Bhole te Pamme nu pyaar ditta umeed aa k aun wale new character Garry Randhawa nu vi ohna hi pyaar daoge.Thank you for your undying support and patience.?Meet Garry Randhawa in theaters on 7th June, 2019.ਉਮੀਦ ਹੈ ਕਿ ਹਰ ਵਾਰ ਉਨ੍ਹਾਂ ਵੱਲੋਂ ਵੱਖ-ਵੱਖ ਫ਼ਿਲਮਾਂ 'ਚ ਨਿਭਾਏ ਜਾਂਦੇ ਕਿਰਦਾਰਾਂ ਵਾਂਗ ਉਨ੍ਹਾਂ ਦੇ ਇਸ ਕਿਰਦਾਰ ਨੂੰ ਵੀ ਪਸੰਦ ਕੀਤਾ ਜਾਵੇਗਾ।

0 Comments
0

You may also like