ਗੁਰਪ੍ਰੀਤ ਮਾਨ ਦਾ ਗੀਤ 'ਤੇਰੇ ਨਾਲ ਵਿਆਹੀ' ਲੋਕਾਂ ਨੂੰ ਆ ਰਿਹਾ ਪਸੰਦ

Written by  Shaminder   |  September 07th 2018 07:42 AM  |  Updated: September 07th 2018 07:42 AM

ਗੁਰਪ੍ਰੀਤ ਮਾਨ ਦਾ ਗੀਤ 'ਤੇਰੇ ਨਾਲ ਵਿਆਹੀ' ਲੋਕਾਂ ਨੂੰ ਆ ਰਿਹਾ ਪਸੰਦ

ਗੁਰਪ੍ਰੀਤ ਮਾਨ Gurpreet Maan ਦਾ  ਗੀਤ Song 'ਤੇਰੇ ਨਾਲ ਵਿਆਹੀ' ਧੁੰਮਾਂ ਪਾ ਰਿਹਾ ਹੈ । 'ਲਹੌਰੀਏ' ਫਿਲਮ 'ਚ ‘ਜੰਝਾਂ ਜਾਂਦੀਆਂ ਜੇ ਲਹੌਰ ਨੂੰ ਤਾਂ ਚੰਡੀਗੜ ਕਿਉਂ ਗੇੜੇ ਮਾਰਦੇ’ ਅਤੇ ਫਿਲਮ 'ਗੋਲਕ  ਬੁਗਨੀ ਬੈਂਕ ਅਤੇ ਬਟੁਆ' ਫਿਲਮ 'ਚ ਟਾਈਟਲ ਗੀਤ ਗਾਉਣ ਵਾਲੇ ਗੁਰਪ੍ਰੀਤ ਮਾਨ ਦਾ ਨਵਾਂ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਹੁਣ ਤੱਕ ਪਲੇਬੈਕ ਸਿੰਗਰ ਦੇ ਤੌਰ 'ਤੇ ਗਾਉਣ ਵਾਲੇ ਗੁਰਪ੍ਰੀਤ ਮਾਨ ਦਾ ਇਹ ਪਹਿਲਾਂ ਗੀਤ ਹੈ ।

https://www.instagram.com/p/BnA6qjwnaJL/?hl=en&taken-by=amrindergill

ਇਸ ਗੀਤ 'ਚ ਉਨ੍ਹਾਂ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪਤਨੀ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਉਸ ਨਾਲ ਲਾਵਾਂ ਲੈ ਕੇ ਆਈ ਹੋਈ ਹੈ ਅਤੇ ਉਹ ਜਿਸ ਦਿਨ ਆਪਣੀ ਆਈ 'ਤੇ ਆ ਗਈ ਤਾਂ ਉਹ ਦੱਸ ਦੇਵੇਗੀ ਕਿ ਉਹ ਕਿਸ ਖਾਨਦਾਨ ਤੋਂ ਹੈ ।ਇਸ ਸਾਰੇ ਗੀਤ 'ਚ ਪਤੀ ਦੀ ਆਪਣੇ ਪਤੀ ਨਾਲ ਨੋਕ ਝੋਕ ਅਤੇ ਸਹੁਰੇ ਘਰ 'ਚ ਖੱਟੀ ਮਿੱਠੀ ਤੂੰ-ਤੂੰ ਮੈਂ-ਮੈਂ ਨੂੰ ਵਿਖਾਇਆ ਗਿਆ ਹੈ ਜੋ ਸਤਾਉਂਦੀ ਤਾਂ ਜ਼ਰੂਰ ਹੈ ।ਪਰ ਇੱਕ ਸੁਖਦ ਅਹਿਸਾਸ ਵੀ ਕਰਵਾਉਂਦੀ ਹੈ ਕਿ ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ ਹੀ ।ਇਸ ਗੀਤ ਨੂੰ ਜਿੰਨੇ ਵਧੀਆ ਤਰੀਕੇ ਨਾਲ ਗੁਰਪ੍ਰੀਤ ਮਾਨ ਨੇ ਗਾਇਆ ਹੈ ,ਉਸ ਤੋਂ ਵਧੀਆ ਢੰਗ ਨਾਲ ਡਾਇਰੈਕਟਰ ਸੁੱਖ ਸੰਘੇੜਾ ਨੇ ਇਸ ਦੇ ਵੀਡਿਓ ਨੂੰ ਫਿਲਮਾਇਆ ਹੈ ।ਇਸ ਗੀਤ ਦੇ ਬੋਲ ਬਾਲ ਬੁਟਾਲੇ ਵਾਲਾ ਨੇ ਲਿਖਿਆ ਹੈ ਅਤੇ ਸੰਗੀਤਬੱਧ ਕੀਤਾ ਹੈ ਜਤਿੰਦਰ ਸ਼ਾਹ ਨੇ । ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਅਤੇ ਗੁਰਪ੍ਰੀਤ ਮਾਨ ਨੂੰ ਵਧਾਈ ਦਿੱਤੀ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network