ਪਾਕਿਸਤਾਨੀ ਕਲਾਕਾਰ ਕੁਝ ਇਸ ਤਰ੍ਹਾਂ ਹਾਸਿਆਂ ਦਾ ਖੋਲਣਗੇ ਪਿਟਾਰਾ, ਅਮਰਿੰਦਰ ਗਿੱਲ ਨੇ ਸਾਂਝਾ ਕੀਤਾ ਵੀਡੀਓ

Written by  Shaminder   |  June 27th 2019 10:43 AM  |  Updated: June 27th 2019 10:43 AM

ਪਾਕਿਸਤਾਨੀ ਕਲਾਕਾਰ ਕੁਝ ਇਸ ਤਰ੍ਹਾਂ ਹਾਸਿਆਂ ਦਾ ਖੋਲਣਗੇ ਪਿਟਾਰਾ, ਅਮਰਿੰਦਰ ਗਿੱਲ ਨੇ ਸਾਂਝਾ ਕੀਤਾ ਵੀਡੀਓ

ਲਾਈਏ ਜੇ ਯਾਰੀਆਂ ਤੋਂ ਬਾਅਦ ਅਮਰਿੰਦਰ ਗਿੱਲ ਆਪਣੀ ਫ਼ਿਲਮ 'ਚੱਲ ਮੇਰਾ ਪੁੱਤ' ਕਰ ਰਹੇ ਹਨ ਅਤੇ ਇਸ ਫ਼ਿਲਮ ਦੇ ਕਲਾਕਾਰਾਂ ਵੱਲੋਂ ਕੇਕ ਕੱਟ ਕੇ ਫ਼ਿਲਮ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ ।ਫ਼ਿਲਮ ਦੇ ਕਲਾਕਾਰਾਂ ਨੇ ਕੇਕ ਕੱਟ ਕੇ ਖ਼ੁਸ਼ੀ ਮਨਾਈ।ਇਸ ਵੀਡੀਓ ਨੂੰ ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਫ਼ਿਲਮ 'ਚ ਕੰਮ ਕਰਨ ਵਾਲੇ ਪਾਕਿਸਤਾਨੀ ਕਲਾਕਾਰ ਵੀ ਨਜ਼ਰ ਆ ਰਹੇ ਹਨ ।

https://www.instagram.com/p/BzLfNNol0zf/

ਵੀਡੀਓ ਨੂੰ ਸਾਂਝਾ ਕਰਦੇ ਹੋਏ ਅਮਰਿੰਦਰ ਗਿੱਲ ਨੇ ਪਾਕਿਸਤਾਨੀ ਕਲਾਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਲਿਖਿਆ ਕਿ ਥੈਂਕ ਯੂ ਠਾਕੁਰ ਸਾਹਿਬ,ਨਾਸਿਰ ਭਾਜੀ ਅਤੇ ਅਕਰਮ ਭਾਜੀ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ।

https://www.instagram.com/p/Byr2n0JlstH/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ 'ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਨੌਤੀ, ਇਫ਼ਤਿਖ਼ਾਰ ਠਾਕੁਰ, ਗੁਰਸ਼ਬਦ ਤੇ ਕਈ ਹੋਰ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਨਜ਼ਰ ਆਉਣਗੇ।ਇਸ ਫ਼ਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਨੂੰ ਜਨਜੋਤ ਸਿੰਘ ਹੀ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ  26  ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network