ਸੁਪਰ ਜੁਲਾਈ: ਵੱਡੇ ਪਰਦੇ ‘ਤੇ ਛਾਉਣਗੀਆਂ ਇਨ੍ਹਾਂ ਸਿਤਾਰਿਆਂ ਦੀਆਂ ਫ਼ਿਲਮਾਂ

written by Lajwinder kaur | July 01, 2019

ਜੁਲਾਈ ਮਹੀਨੇ ਦਾ ਆਗਾਜ਼ ਹੋ ਚੁੱਕਿਆ ਹੈ। ਪੰਜਾਬੀ ਇੰਡਸਟਰੀ ਦੇ ਲਈ ਇਹ ਮਹੀਨਾ ਰਹੇਗਾ ਸੁਪਰ ਜੁਲਾਈ। ਕਿਉਂਕਿ ਕਈ ਦਿੱਗਜ ਅਦਾਕਾਰਾਂ ਦੀਆਂ ਫ਼ਿਲਮਾਂ ਤਿਆਰ ਨੇ ਵੱਡੇ ਪਰਦੇ ਉੱਤੇ ਰਿਲੀਜ਼ ਹੋਣ ਲਈ। ਇਹ ਪੰਜਾਬੀ ਫ਼ਿਲਮਾਂ ਵੀ ਤਿਆਰ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ। ਹਫ਼ਤੇ ਦੀ ਸ਼ੁਰੂਆਤ ਹੋਵੇਗੀ ‘ਜੁਗਨੀ ਯਾਰਾਂ ਦੀ’ ਫ਼ਿਲਮ ਦੇ ਨਾਲ, ਜਿਸ ‘ਚ ਨਜ਼ਰ ਆਉਣਗੇ ਨਵੇਂ ਚਿਹਰੇ। ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਪ੍ਰੀਤ ਬਾਠ, ਮਹਿਮਾ ਹੋਰਾ, ਦੀਪ ਜੋਸ਼ੀ, ਸਿੱਧੀ ਅਹੂਜਾ। ਇਹ ਫ਼ਿਲਮ 5 ਜੁਲਾਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਵੇਗੀ। ਦੂਜੇ ਹਫ਼ਤੇ ਯਾਨੀ ਕਿ 12 ਜੁਲਾਈ ਨੂੰ ਸਮਾਜ ਨੂੰ ਸ਼ੀਸ਼ਾ ਦਿਖਾਉਂਦੀ ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਰਿਲੀਜ਼ ਹੋਵੇਗੀ।

ਹੋਰ ਵੇਖੋ:ਦੱਸੋ ਪੇਂਡੂ ਲੁੱਕ ਵਿੱਚ ਕਿਹੜਾ ਅਦਾਕਾਰ ਫੱਬਦਾ ਹੈ ਅਮਰਿੰਦਰ ਗਿੱਲ, ਐਮੀ ਵਿਰਕ ਜਾਂ ਫਿਰ ਹਰੀਸ਼ ਵਰਮਾ ਇਸ ਤੋਂ ਬਾਅਦ ਤੀਜੇ ਵੀਕ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ ਗਿੱਪੀ ਗਰੇਵਾਲ ਵਲੋਂ ਹੀ ਡਾਇਰੈਕਟ ਅਤੇ ਪ੍ਰੋਡਿਊਸ ਕੀਤੀ ਫ਼ਿਲਮ ‘ਅਰਦਾਸ ਕਰਾਂ’। ਇਸ ਫ਼ਿਲਮ ‘ਚ ਨਜ਼ਰ ਆਉਣਗੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰਾ ਵਿਜ, ਰਾਣਾ ਰਣਬੀਰ, ਮਲਕੀਤ ਰੌਣੀ, ਯੋਗਰਾਜ ਸਿੰਘ ਵਰਗੇ ਦਿੱਗਜ ਅਦਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਹੋਵੇਗੀ। 26 ਜੁਲਾਈ ਤੇ ਅਖ਼ੀਰਲੇ ਹਫ਼ਤੇ ਰਿਲੀਜ਼ ਹੋਵੇਗੀ ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ’। ਜਿਸ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਇੱਕ ਵਾਰ ਫਿਰ ਤੋਂ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ਅਰਜੁਨ ਪਟਿਆਲਾ ਵੀ 26 ਜੁਲਾਈ ਨੂੰ ਰਿਲੀਜ਼ ਹੋਵੇਗੀ। ਜਿਸ ‘ਚ ਉਹ ਕ੍ਰਿਤੀ ਸੈਨਨ ਦੇ ਨਾਲ ਪਹਿਲੀਂ ਵਾਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

0 Comments
0

You may also like