Advertisment

ਹਰ ਮੁਸ਼ਕਿਲ ’ਚੋਂ ਬਾਹਰ ਕੱਢਦੀ ਹੈ ਸੱਚੇ ਦਿਲ ਨਾਲ ਕੀਤੀ ਅਰਦਾਸ, ਮੁਸ਼ਕਿਲ ’ਚ ਫਸੇ ਅਮਰੀਸ਼ ਪੁਰੀ ਨੇ ਗੁਰ ਸਿੱਖ ਬਣਕੇ ਕੀਤੀ ਸੀ ਅਰਦਾਸ

author-image
By Rupinder Kaler
New Update
ਹਰ ਮੁਸ਼ਕਿਲ ’ਚੋਂ ਬਾਹਰ ਕੱਢਦੀ ਹੈ ਸੱਚੇ ਦਿਲ ਨਾਲ ਕੀਤੀ ਅਰਦਾਸ, ਮੁਸ਼ਕਿਲ ’ਚ ਫਸੇ ਅਮਰੀਸ਼ ਪੁਰੀ ਨੇ ਗੁਰ ਸਿੱਖ ਬਣਕੇ ਕੀਤੀ ਸੀ ਅਰਦਾਸ
Advertisment
ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਦੁਨੀਆ ਵਿੱਚ ਆਪਣਾ ਪ੍ਰਕੋਪ ਦਿਖਾ ਰਹੀ ਹੈ । ਹਰ ਕੋਈ ਆਪਣੇ ਘਰ ਵਿੱਚ ਨਜ਼ਰਬੰਦ ਹੋ ਕੇ ਰਹਿ ਗਿਆ ਹੈ । ਅਜਿਹੇ ਹਲਾਤਾਂ ਤੋਂ ਨਿਜਾਤ ਪਾਉਣ ਲਈ ਹਰ ਕੋਈ ਆਪਣੇ ਘਰ ਵਿੱਚ ਅਰਦਾਸ ਕਰ ਰਿਹਾ ਹੈ ਕਿਉਂਕਿ ਇਹਨਾਂ ਹਲਾਤਾਂ ਵਿੱਚੋਂ ਜੇ ਕੋਈ ਸਾਨੂੰ ਕੱਢ ਸਕਦਾ ਹੈ ਤਾਂ ਉਹ ਪ੍ਰਮਾਤਮਾ ਹੀ ਹੈ । ਇਹਨਾਂ ਹਲਾਤਾਂ ਵਿੱਚ ਅਮਰੀਸ਼ ਪੁਰੀ ਦੀ ਫ਼ਿਲਮ ‘ਤਮਸ’ ਦਾ ਇੱਕ ਸੀਨ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਮਰੀਸ਼ ਪੁਰੀ ਨੇ ਗੁਰੂ ਸਿੱਖ ਦਾ ਰੂਪ ਧਾਰਿਆ ਹੋਇਆ ਹੋਇਆ ਹੈ ਤੇ ਉਹ ਗੁਰਦੁਅਰਾ ਸਾਹਿਬ ਵਿੱਚ ਅਰਦਾਸ ਕਰ ਰਹੇ ਹਨ । ਦਰਅਸਲ ਇਹ ਫ਼ਿਲਮ ਭੀਸ਼ਮ ਸਾਹਨੀ ਵੱਲੋਂ ਲਿਖੇ ਇੱਕ ਨਾਵਲ ਦੇ ਅਧਾਰ ਤੇ ਬਣੀ ਸੀ, ਜਿਸ ਵਿੱਚ 1947 ਦੀ ਵੰਡ ਦੌਰਾਨ ਬਣੇ ਹਲਾਤਾਂ ਤੇ ਲੋਕਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਸੀ । ਚਾਰ ਘੰਟੇ ਦੀ ਇਸ ਫ਼ਿਲਮ ਨੂੰ ਚਾਰ ਨੈਸ਼ਨਲ ਅਵਾਰਡ ਮਿਲੇ ਸਨ । ਇਸ ਫ਼ਿਲਮ ਵਿੱਚ ਦਰਸਾਇਆ ਗਿਆ ਸੀ ਕਿਸ ਤਰ੍ਹਾਂ ਗੁਰੂ ਦੇ ਪਿਆਰਿਆਂ ਨੇ ਅਰਦਾਸ ਕਰਕੇ ਮੁਸ਼ਕਿਲ ਦੀ ਇਸ ਘੜੀ ਦਾ ਸਾਹਮਣਾ ਕੀਤਾ ਸੀ ਤੇ ਮੌਜੂਦਾ ਹਲਾਤਾਂ ਵਿੱਚ ਵੀ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਦੂਰ ਭਜਾਇਆ ਜਾ ਸਕੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment