ਅਮਰੀਸ਼ ਪੁਰੀ ਨੇ ਆਪਣੀ ਬਿਤਹਰੀਨ ਅਦਾਕਾਰੀ ਨਾਲ ਬਾਲੀਵੁੱਡ 'ਤੇ ਰਾਜ ਕੀਤਾ ।ਅਦਾਕਾਰੀ ਦਾ ਉਨ੍ਹਾਂ ਵੱਲੋਂ ਲਾਇਆ ਗਿਆ ਬੂਟਾ ਲਗਾਤਾਰ ਵੱਧ ਫੁਲ ਰਿਹਾ ਹੈ ਅਤੇ ਹੁਣ ਉਨ੍ਹਾਂ ਦਾ ਪੋਤਾ ਵਰਧਨ ਪੁਰੀ ਵੀ ਅਦਾਕਾਰੀ ਦੇ ਖੇਤਰ 'ਚ ਕਦਮ ਰੱਖ ਚੁੱਕਿਆ ਹੈ । ਵਰਧਨ ਪੁਰੀ ਐਕਸ਼ਨ,ਰੋਮਾਂਸ ਅਤੇ ਥ੍ਰੀਲਰ ਨਾਲ ਭਰਪੂਰ ਫ਼ਿਲਮ 'ਯੇ ਸਾਲੀ ਆਸ਼ਕੀ' 'ਚ ਨਜ਼ਰ ਆਏਗਾ ।
https://www.instagram.com/p/B3tbiolJSBG/
ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਸ਼ਿਵਾਲਿਕਾ ਓਬਰਾਏ ਨਜ਼ਰ ਆਉਣਗੇ । ਫ਼ਿਲਮ ਦਾ ਪਹਿਲਾ ਮੋਸ਼ਨ ਪੋਸਟਰ ਵਰਧਨ ਪੁਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਹ ਫ਼ਿਲਮ 22ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਮੁਕਾਬਲਾ ਜਾਨ ਅਬ੍ਰਾਹਮ ਦੀ ਫ਼ਿਲਮ 'ਪਾਗਲਪੰਤੀ' ਨਾਲ ਹੋਵੇਗਾ।
https://www.instagram.com/p/B2V-jO5lO3i/
ਹੁਣ ਵੇਖਣਾ ਇਹ ਹੋਵੇਗਾ ਕਿ ਅਮਰੀਸ਼ ਪੁਰੀ ਵਾਂਗ ਉਨ੍ਹਾਂ ਦੇ ਪੋਤੇ ਵੀ ਫ਼ਿਲਮੀ ਦੁਨੀਆ 'ਚ ਕਿੰਨਾ ਕਾਮਯਾਬ ਹੋ ਸਕਣਗੇ । ਅਮਰੀਸ਼ ਪੁਰੀ ਦਾ 2006 'ਚ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਆਖਰੀ ਫ਼ਿਲਮ ਇਤਰਾਜ਼ ਸੀ,ਇਸ 'ਚ ਉਨ੍ਹਾਂ ਦੇ ਨਾਲ ਅਕਸ਼ੇ ਕੁਮਾਰ,ਕਰੀਨਾ ਕਪੂਰ ਖਾਨ ਅਤੇ ਪ੍ਰਿਯੰਕਾ ਚੋਪੜਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ ।