ਬਾਲੀਵੁੱਡ ਦੇ ਵਿਲੇਨ ਅਮਰੀਸ਼ ਪੂਰੀ ਦੀ ਬੇਟੀ ਹੈ ਬਹੁਤ ਗੁਣਵਾਨ, ਇਸ ਫੀਲਡ ਦੀ ਹੈ ਰਾਣੀ 

Written by  Rupinder Kaler   |  June 21st 2019 05:46 PM  |  Updated: June 21st 2019 05:49 PM

ਬਾਲੀਵੁੱਡ ਦੇ ਵਿਲੇਨ ਅਮਰੀਸ਼ ਪੂਰੀ ਦੀ ਬੇਟੀ ਹੈ ਬਹੁਤ ਗੁਣਵਾਨ, ਇਸ ਫੀਲਡ ਦੀ ਹੈ ਰਾਣੀ 

ਬਾਲੀਵੁੱਡ ਦੇ ਅਦਾਕਾਰ ਅਮਰੀਸ਼ ਪੁਰੀ ਦਾ ਜਨਮ ਦਿਨ 22 ਜੂਨ ਨੂੰ ਮਨਾਇਆ ਜਾਂਦਾ ਹੈ । ਅਮਰੀਸ਼ ਪੁਰੀ ਅਜਿਹੇ ਵਿਲੇਨ ਸਨ ਜਿਹੜੇ ਆਪਣੀ ਅਦਾਕਾਰੀ ਕਰਕੇ ਫ਼ਿਲਮ ਦੇ ਹੀਰੋ ਤੇ ਵੀ ਭਾਰੀ ਪੈਂਦੇ ਸਨ । ਉਹਨਾਂ ਨੇ ਮਿਸਟਰ ਇੰਡੀਆ, ਦਾਮਿਨੀ, ਨਾਇਕ, ਕੋਇਲਾ ਵਰਗੀਆਂ ਫ਼ਿਲਮਾਂ ਕਰਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਸੀ । 80 ਤੇ 90 ਦੇ ਦਹਾਕੇ ਵਿੱਚ ਕੋਈ ਵੀ ਅਜਿਹੀ ਫ਼ਿਲਮ ਨਹੀਂ ਸੀ ਜਿਸ ਵਿੱਚ ਅਮਰੀਸ਼ ਪੁਰੀ ਦਾ ਰੋਲ ਨਹੀਂ ਸੀ ਹੁੰਦਾ ।

namrata-puri namrata-puri

ਅਮਰੀਸ਼ ਪੂਰੀ ਨੇ ਹਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ । ਅਮਰੀਸ਼ ਪੁਰੀ ਬਾਰੇ ਜਿਨ੍ਹੀਆਂ ਗੱਲ ਕੀਤੀਆਂ ਜਾਣ ਉਹ ਘੱਟ ਹਨ । ਪਰ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਹਨਾਂ ਦੀ ਬੇਟੀ ਨਮਰਤਾ ਬਾਰੇ ਦੱਸਾਂਗੇ । ਨਮਰਤਾ ਅਮਰੀਸ਼ ਪੂਰੀ ਦੀ ਬੇਟੀ ਹੋਣ ਦੇ ਬਾਵਜੂਦ ਫ਼ਿਲਮੀ ਦੁਨੀਆਂ ਤੋਂ ਦੂਰ ਰਹਿੰਦੀ ਹੈ ।

namrata-puri namrata-puri

ਨਮਰਤਾ ਬਾਕੀ ਸਟਾਰ ਕਿਡਸ ਤੋਂ ਵੱਖਰੀ ਹੈ । ਸਾਦੀ ਜ਼ਿੰਦਗੀ ਜਿਊਣ ਵਾਲੀ ਨਮਰਤਾ ਇੱਕ ਸਾਫਟਵੇਅਰ ਇੰਜੀਨੀਅਰ ਹੈ । ਨਮਰਤਾ ਦੀ ਬਾਲੀਵੁੱਡ ਵਿੱਚ ਕੋਈ ਰੁਚੀ ਨਹੀਂ ਸੀ । ਨਮਰਤਾ ਸਾਫਵੇਅਰ ਇੰਜੀਨੀਅਰ ਹੋਣ ਦੇ ਨਾਲ ਨਾਲ ਕਾਸਟਿਊਮ ਡਿਜ਼ਾਇਨਰ ਵੀ ਹੈ ।

https://www.instagram.com/p/BtZ71AKH1C8/

ਨਮਰਤਾ ਵਿਆਹੀ ਹੋਈ ਹੈ ਤੇ ਉਸ ਦੀ ਇੱਕ ਬੇਟੀ ਵੀ ਹੈ । ਅਮਰੀਸ਼ ਪੁਰੀ ਦਾ ਇੱਕ ਬੇਟਾ ਵੀ ਹੈ । ਜਿਸ ਦਾ ਨਾਂਅ ਰਾਜੀਵ ਪੁਰੀ ਹੈ ਤੇ ਉਹ ਕੋਈ ਕਾਰੋਬਾਰ ਕਰਦਾ ਹੈ । 

namrata-puri namrata-puri


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network