ਅਮਰੀਸ਼ ਪੁਰੀ ਨੂੰ ਤੁਸੀਂ ਵਿਲੇਨ ਦੇ ਰੂਪ ’ਚ ਤਾਂ ਦੇਖਿਆ ਹੋਣਾ ਪਰ ਲਾਈਵ ਸ਼ੋਅ ਵਿੱਚ ਪੰਜਾਬੀ ਗਜ਼ਲ ਗਾਉਣ ਵਾਲਾ ਅਮਰੀਸ਼ ਪੁਰੀ ਸ਼ਾਇਦ ਹੀ ਦੇਖਿਆ ਹੋਵੇ …!

Written by  Rupinder Kaler   |  June 18th 2020 01:58 PM  |  Updated: June 18th 2020 01:58 PM

ਅਮਰੀਸ਼ ਪੁਰੀ ਨੂੰ ਤੁਸੀਂ ਵਿਲੇਨ ਦੇ ਰੂਪ ’ਚ ਤਾਂ ਦੇਖਿਆ ਹੋਣਾ ਪਰ ਲਾਈਵ ਸ਼ੋਅ ਵਿੱਚ ਪੰਜਾਬੀ ਗਜ਼ਲ ਗਾਉਣ ਵਾਲਾ ਅਮਰੀਸ਼ ਪੁਰੀ ਸ਼ਾਇਦ ਹੀ ਦੇਖਿਆ ਹੋਵੇ …!

ਅਮਰੀਸ਼ ਪੁਰੀ ਦਾ ਨਾਂਅ ਆਉਂਦੇ ਹੀ ਹਰ ਇੱਕ ਦੇ ਚਿਹਰੇ ਤੇ ਖੌਫ ਦਿਖਾਈ ਦੇ ਜਾਂਦਾ ਹੈ ਕਿਉਂਕਿ ਉਹ ਲਗਪਗ ਹਰ ਫ਼ਿਲਮ ਵਿੱਚ ਵਿਲੇਨ ਦੇ ਕਿਰਦਾਰ ਵਿੱਚ ਹੀ ਨਜ਼ਰ ਆਉਂਦੇ ਸਨ । ਹਰ ਕੋਈ ਉਹਨਾਂ ਦੀ ਅਦਾਕਾਰੀ ਦਾ ਕਾਇਲ ਹੋ ਜਾਂਦਾ ਹੈ । ਪਰ ਏਨੀਂ ਦਿਨੀਂ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਜਿਸ ਵਿੱਚ ਉਹਨਾਂ ਦਾ ਵੱਖਰਾ ਹੀ ਰੰਗ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਵਿੱਚ ਅਮਰੀਸ਼ ਪੁਰੀ ਪੰਜਾਬੀ ਦੀ ਗਜ਼ਲ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ ।

ਇਸ ਵੀਡੀਓ ਵਿੱਚ ਉਹਨਾਂ ਦੇ ਨਾਲ ਬਾਲੀਵੁੱਡ ਦੇ ਇੱਕ ਹੋਰ ਵਿਲੇਨ ਰਣਜੀਤ ਨਜ਼ਰ ਆ ਰਹੇ ਹਨ । ਅਮਰੀਸ਼ ਪੁਰੀ ਪੰਜਾਬੀ ਅੰਦਾਜ਼ ਦੇਖ ਕੇ ਹਰ ਕੋਈ ਮਦਮਸਤ ਹੋ ਜਾਂਦਾ ਹੈ । ਉਹਨਾਂ ਦੀ ਆਵਾਜ਼ ਹਰ ਇੱਕ ਦੇ ਦਿਲ ਦੀ ਤਾਰ ਛੇੜ ਦਿੰਦੀ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਜਨਮੇ ਅਮਰੀਸ਼ ਪੁਰੀ ਜਦੋਂ 22 ਸਾਲਾਂ ਦੇ ਸਨ ਤਾਂ ਉਹਨਾਂ ਨੇ ਕਿਸੇ ਫ਼ਿਲਮ ਦੇ ਹੀਰੋ ਲਈ ਆਡੀਸ਼ਨ ਦਿੱਤਾ ਸੀ । ਇਹ ਕਿੱਸਾ 1954 ਦਾ ਹੈ ਜਦੋਂ ਉਹਨਾਂ ਨੂੰ ਪ੍ਰੋਡਿਊਸਰ ਨੇ ਇਹ ਕਹਿ ਕੇ ਘਰ ਭੇਜ ਦਿੱਤਾ ਸੀ ਕਿ ਉਹਨਾਂ ਦਾ ਚਿਹਰਾ ਬਹੁਤ ਹੀ ਪਥਰੀਲਾ ਹੈ । ਇਸ ਤੋਂ ਬਾਅਦ ਉਹਨਾਂ ਨੇ ਰੰਗ ਮੰਚ ਵੱਲ ਰੁਖ ਕੀਤਾ ਸੀ । ਸ਼ੁਰੂ ਦੇ ਦਿਨਾਂ ਵਿੱਚ ਉਹ ਬੀਮਾ ਕੰਪਨੀ ਵਿੱਚ ਕੰਮ ਕਰਦੇ ਸਨ ।ਪਰ ਉਹ ਛੇਤੀ ਹੀ ਮਹਾਨ ਥਿਏਟਰ ਆਰਟਿਸਟ ਸੱਤਿਆਦੇਵ ਦੂਬੇ ਦੇ ਸਹਾਇਕ ਬਣ ਗਏ । ਨਾਟਕ ਖੇਡ ਦੇ ਹੋਏ ਉਹਨਾਂ ਦੀ ਪਹਿਚਾਣ ਬਣਨ ਲੱਗ ਗਈ ਸੀ ।

ਇਸ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਦੀ ਆਫ਼ਰ ਵੀ ਆਉਣ ਲੱਗੀ, ਤੇ ਅਮਰੀਸ਼ ਪੂਰੀ ਨੇ 21 ਸਾਲ ਪੁਰਾਣੀ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ । ਜਦੋਂ ਅਮਰੀਸ਼ ਪੁਰੀ ਨੇ ਅਸਤੀਫਾ ਦਿੱਤਾ ਉਦੋਂ ਉਹ ਏ ਕਲਾਸ ਅਫ਼ਸਰ ਬਣ ਚੁੱਕੇ ਸਨ ।ਡਾਇਰੈਕਟਰ ਸੁਖਦੇਵ ਨੇ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਉਹਨਾਂ ਨੇ ਅਮਰੀਸ਼ ਨੂੰ ਆਪਣੀ ਫ਼ਿਲਮ ਰੇਸ਼ਮਾ ਤੇ ਸ਼ੇਰਾ ਲਈ ਆਫ਼ਰ ਦਿੱਤੀ ।

70 ਦੇ ਦਹਾਕੇ ਵਿੱਚ ਉਹਨਾਂ ਨੇ ਕਈ ਆਰਟ ਫ਼ਿਲਮਾਂ ਕੀਤੀਆਂ । ਉਹਨਾਂ ਦੀ ਪਹਿਚਾਣ ਚੰਗੇ ਅਦਾਕਾਰ ਦੇ ਰੂਪ ਵਿੱਚ ਹੋਣ ਲੱਗੀ ਸੀ ਪਰ ਕਮਰਸ਼ੀਅਲ ਸਿਨੇਮਾ ਵਿੱਚ ਉਹਨਾਂ ਦੀ ਪਹਿਚਾਣ 80 ਦੇ ਦਹਾਕੇ ਵਿੱਚ ਬਣੀ । ਸੁਭਾਸ਼ ਘਈ ਦੀ ਫ਼ਿਲਮ ਵਿਧਾਤਾ ਨਾਲ ਉਹ ਵਿਲੇਨ ਦੇ ਰੂਪ ਵਿੱਚ ਛਾ ਗਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network