ਅਮਰੀਸ਼ ਪੁਰੀ ਦੇ ਜਨਮ ਦਿਨ ’ਤੇ ਉਹਨਾਂ ਦਾ ਪੰਜਾਬੀ ਰੰਗ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ

written by Rupinder Kaler | June 22, 2021

ਅਮਰੀਸ਼ ਪੁਰੀ ਲਗਪਗ ਹਰ ਫ਼ਿਲਮ ਵਿੱਚ ਵਿਲੇਨ ਦੇ ਕਿਰਦਾਰ ਵਿੱਚ ਹੀ ਨਜ਼ਰ ਆਉਂਦੇ ਸਨ । ਪਰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹਨਾਂ ਦਾ ਵੱਖਰਾ ਹੀ ਰੰਗ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਵਿੱਚ ਅਮਰੀਸ਼ ਪੁਰੀ ਪੰਜਾਬੀ  ਗਜ਼ਲ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ ।

amrish-puri

ਹੋਰ ਪੜ੍ਹੋ :

ਵਿਆਹ ਟੁੱਟਣ ਦੇ ਚੱਲਦੇ ਨੁਸਰਤ ਜਹਾਂ ਨੇ ਸ਼ੇਅਰ ਕੀਤੀ ਇਹ ਪੋਸਟ, ਲੋਕ ਕਰ ਰਹੇ ਹਨ ਖੂਬ ਕਮੈਂਟਸ

ਵੀਡੀਓ ਵਿੱਚ ਉਹਨਾਂ ਦੇ ਨਾਲ ਬਾਲੀਵੁੱਡ ਦੇ ਇੱਕ ਹੋਰ ਵਿਲੇਨ ਰਣਜੀਤ ਨਜ਼ਰ ਆ ਰਹੇ ਹਨ । ਅਮਰੀਸ਼ ਪੁਰੀ ਦਾ ਪੰਜਾਬੀ ਅੰਦਾਜ਼ ਦੇਖ ਕੇ ਹਰ ਕੋਈ ਮਦਮਸਤ ਹੋ ਜਾਂਦਾ ਹੈ । ਉਹਨਾਂ ਦੀ ਆਵਾਜ਼ ਹਰ ਇੱਕ ਦੇ ਦਿਲ ਦੀ ਤਾਰ ਛੇੜ ਦਿੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਜਨਮੇ ਅਮਰੀਸ਼ ਪੁਰੀ ਜਦੋਂ 22 ਸਾਲਾਂ ਦੇ ਸਨ ਤਾਂ ਉਹਨਾਂ ਨੇ ਕਿਸੇ ਫ਼ਿਲਮ ਦੇ ਹੀਰੋ ਲਈ ਆਡੀਸ਼ਨ ਦਿੱਤਾ ਸੀ ।

know about amrish puri life and family filmy journey

ਇਹ ਕਿੱਸਾ 1954 ਦਾ ਹੈ ਜਦੋਂ ਉਹਨਾਂ ਨੂੰ ਪ੍ਰੋਡਿਊਸਰ ਨੇ ਇਹ ਕਹਿ ਕੇ ਘਰ ਭੇਜ ਦਿੱਤਾ ਸੀ ਕਿ ਉਹਨਾਂ ਦਾ ਚਿਹਰਾ ਬਹੁਤ ਹੀ ਪਥਰੀਲਾ ਹੈ । ਇਸ ਤੋਂ ਬਾਅਦ ਉਹਨਾਂ ਨੇ ਰੰਗ ਮੰਚ ਵੱਲ ਰੁਖ ਕੀਤਾ ਸੀ । ਸ਼ੁਰੂ ਦੇ ਦਿਨਾਂ ਵਿੱਚ ਉਹ ਬੀਮਾ ਕੰਪਨੀ ਵਿੱਚ ਕੰਮ ਕਰਦੇ ਸਨ ।ਪਰ ਉਹ ਛੇਤੀ ਹੀ ਮਹਾਨ ਥਿਏਟਰ ਆਰਟਿਸਟ ਸੱਤਿਆਦੇਵ ਦੂਬੇ ਦੇ ਸਹਾਇਕ ਬਣ ਗਏ ।

ਨਾਟਕ ਖੇਡ ਦੇ ਹੋਏ ਉਹਨਾਂ ਦੀ ਪਹਿਚਾਣ ਬਣਨ ਲੱਗ ਗਈ ਸੀ । ਇਸ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਦੀ ਆਫ਼ਰ ਵੀ ਆਉਣ ਲੱਗੀ, ਤੇ ਅਮਰੀਸ਼ ਪੂਰੀ ਨੇ 21 ਸਾਲ ਪੁਰਾਣੀ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ । ਜਦੋਂ ਅਮਰੀਸ਼ ਪੁਰੀ ਨੇ ਅਸਤੀਫਾ ਦਿੱਤਾ ਉਦੋਂ ਉਹ ਏ ਕਲਾਸ ਅਫ਼ਸਰ ਬਣ ਚੁੱਕੇ ਸਨ ।ਡਾਇਰੈਕਟਰ ਸੁਖਦੇਵ ਨੇ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਉਹਨਾਂ ਨੇ ਅਮਰੀਸ਼ ਨੂੰ ਆਪਣੀ ਫ਼ਿਲਮ ਰੇਸ਼ਮਾ ਤੇ ਸ਼ੇਰਾ ਲਈ ਆਫ਼ਰ ਦਿੱਤੀ ।

0 Comments
0

You may also like