ਅੰਮ੍ਰਿਤ ਮਾਨ ਨਵੇਂ ਸਾਲ ’ਚ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੇ ਹਨ ਖ਼ਾਸ ਤੋਹਫਾ

written by Rupinder Kaler | December 31, 2019

ਅੰਮ੍ਰਿਤ ਮਾਨ ਦਾ ਗਾਣਾ ਆਕੜ ਹਰ ਇੱਕ ਨੂੰ ਪਸੰਦ ਆਇਆ ਹੈ ਕਿਉਂਕਿ ਇਸ ਗਾਣੇ ਵਿੱਚ ਨੋਕ ਝੋਕ ਵੀ ਹੈ ਤੇ ਪਿਆਰ ਦੀ ਕਹਾਣੀ ਨੂੰ ਵੀ ਪੇਸ਼ ਕੀਤਾ ਗਿਆ ਹੈ । ਗਾਣੇ ਵਿੱਚ ਅੰਮ੍ਰਿਤ ਮਾਨ ਤੇ ਗਿੰਨੀ ਕਪੂਰ ਦੀ ਜੋੜੀ ਵੀ ਹਰ ਇੱਕ ਨੂੰ ਪਸੰਦ ਆਈ ਹੈ । ਜਦੋਂ ਇਹ ਜੋੜੀ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੀ ਹੈ ਤਾਂ ਹਰ ਇੱਕ ਨੂੰ ਇਹ ਗਾਣਾ ਉਸ ਦੀ ਹੀ ਕਹਾਣੀ ਲਗਦਾ ਹੈ ।

https://www.instagram.com/p/B57Ix40hvRt/

ਇਸ ਗਾਣੇ ਦੀ ਕਾਮਯਾਬੀ ਤੋਂ ਬਾਅਦ ਹੁਣ ਅੰਮ੍ਰਿਤ ਮਾਨ ਇੱਕ ਹੋਰ ਗਾਣਾ ਦੇਣ ਜਾ ਰਹੇ ਹਨ । ਇਸ ਗਾਣੇ ਵਿੱਚ ਉਹਨਾਂ ਦੇ ਨਾਲ ਪੰਜਾਬ ਦੀ ਬੁਲੰਦ ਆਵਾਜ਼ ਗੁਰਲੇਜ਼ ਅਖ਼ਤਰ ਵੀ ਆਪਣੀ ਆਵਾਜ਼ ਦੇਣਗੇ । ‘ਲਾਈਫ ਸਟਾਈਲ’ ਟਾਈਟਲ ਹੇਠ ਇਸ ਗਾਣੇ ਨੂੰ ਨਵੇਂ ਸਾਲ ਵਿੱਚ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਦਾ ਮਿਊਜ਼ਿਕ ਜ਼ਿਨਿਟੲਨਸੲ ਨੇ ਤਿਆਰ ਕੀਤਾ ਹੈ ਜਦੋਂ ਕਿ ਗੀਤ ਦੀ ਵੀਡੀਓ ਸੁੱਖ ਸੰਘੇੜਾ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।

https://www.instagram.com/p/B6r96vOBzyS/

ਗਾਣੇ ਦਾ ਪੋਸਟਰ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ ਲੈ ਕੇ ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਸ ਵਾਰ ਅੰਮ੍ਰਿਤ ਮਾਨ ਦੇ ਨਾਲ ਗੁਰਲੇਜ਼ ਅਖ਼ਤਰ ਵੀ ਇਸ ਗਾਣੇ ਨੂੰ ਆਪਣੀ ਆਵਾਜ਼ ਦੇ ਰਹੇ ਹਨ।

https://www.instagram.com/p/B5ZcH1rhXW6/

You may also like