ਬੰਬ ਜੱਟ ਦੀ ਸਫਲਤਾ ਤੋਂ ਬਾਅਦ ਜੈਸਮੀਨ ਸੈਂਡਲਾਸ ਅਤੇ ਅੰਮ੍ਰਿਤ ਮਾਨ ਕਰਨ ਜਾ ਰਹੇ ਨੇ ਨਵਾਂ ਧਮਾਕਾ

Written by  Aaseen Khan   |  March 10th 2019 10:51 AM  |  Updated: March 10th 2019 12:01 PM

ਬੰਬ ਜੱਟ ਦੀ ਸਫਲਤਾ ਤੋਂ ਬਾਅਦ ਜੈਸਮੀਨ ਸੈਂਡਲਾਸ ਅਤੇ ਅੰਮ੍ਰਿਤ ਮਾਨ ਕਰਨ ਜਾ ਰਹੇ ਨੇ ਨਵਾਂ ਧਮਾਕਾ

ਬੰਬ ਜੱਟ ਦੀ ਸਫਲਤਾ ਤੋਂ ਬਾਅਦ ਜੈਸਮੀਨ ਸੈਂਡਲਾਸ ਅਤੇ ਅੰਮ੍ਰਿਤ ਮਾਨ ਕਰਨ ਜਾ ਰਹੇ ਨੇ ਨਵਾਂ ਧਮਾਕਾ : ਅੰਮ੍ਰਿਤ ਮਾਨ ਅਤੇ ਜੈਸਮੀਨ ਸੈਂਡਲਾਸ ਦੀ ਗਾਇਕੀ 'ਚ ਜੋੜੀ ਨੂੰ ਕਾਫੀ ਮਕਬੂਲੀਅਤ ਮਿਲੀ ਹੈ। ਉਹਨਾਂ ਦੇ ਗਾਣੇ ਬੰਬ ਜੱਟ ਨੇ ਖਾਸੀ ਪ੍ਰਸਿੱਧੀ ਖੱਟੀ ਹੈ। ਤੇ ਹੁਣ ਇੱਕ ਵਾਰ ਫਿਰ ਜੈਸਮੀਨ ਸੈਂਡਲਾਸ ਤੇ ਅੰਮ੍ਰਿਤ ਮਾਨ ਦੀ ਬੰਬ ਜੋੜੀ ਨਵਾਂ ਧਮਾਕਾ ਕਰਨ ਜਾ ਰਹੀ ਹੈ। ਜੀ ਹਾਂ ਅੰਮ੍ਰਿਤ ਮਾਨ ਅਤੇ ਜੈਸਮੀਨ ਮੁੜ ਤੋਂ ਨਵੇਂ ਗਾਣੇ ਲਈ ਕੋਲੇਬੋਰੇਟ ਕਰਨ ਜਾ ਰਹੇ ਹਨ। ਗਾਣੇ ਦਾ ਨਾਮ ਹੈ 'ਮਿੱਠੀ ਮਿੱਠੀ' ਜਿਸ ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ।

ਅੰਮ੍ਰਿਤ ਮਾਨ ਅਤੇ ਜੈਸਮੀਨ ਵੱਲੋਂ ਇਸ ਗਾਣੇ ਦਾ ਪੋਸਟਰ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ। ਗਾਣੇ ਦੀ ਵੀਡੀਓ ਟਰੂਮੇਕਰਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦਾ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰ ਇੰਟੈਂਸ ਵੱਲੋਂ ਦਿੱਤਾ ਗਿਆ ਹੈ। ਗਾਣੇ ਦੇ ਬੋਲ ਵੀ ਅੰਮ੍ਰਿਤ ਮਾਨ ਦੇ ਹੀ ਹਨ।

ਹੋਰ ਵੇਖੋ : ਲਾਡੀ ਚਾਹਲ ਦੇ ਗੀਤ 'ਹੈਬਿਟ' 'ਚ ਪਰਮੀਸ਼ ਵਰਮਾ ਤੇ ਦੇਸੀ ਕਰਿਉ ਦੀ ਭਲਵਾਨੀ ਗੇੜੀ, ਦੇਖੋ ਵੀਡੀਓ

ਜੈਸਮੀਨ ਅਤੇ ਅੰਮ੍ਰਿਤ ਮਾਨ ਦੇ ਪਹਿਲੇ ਗਾਣੇ ਬੰਬ ਜੱਟ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ। ਗਾਣੇ ਨੂੰ ਯੂ ਟਿਊਬ 'ਤੇ 72 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਤੇ ਹੁਣ ਦੁਬਾਰਾ ਇਹ ਹਿੱਟ ਜੋੜੀ ਇਸੇ ਮਹੀਨੇ ਵਾਪਿਸ ਇਕੱਠੀ ਆ ਰਹੀ ਹੈ। ਦੇਖਣਾ ਹੋਵੇਗਾ ਇਸ ਵਾਰ ਜੈਸਮੀਨ ਸੈਂਡਲਾਸ ਅਤੇ ਅੰਮ੍ਰਿਤ ਮਾਨ ਕਿਹੋ ਜਿਹਾ ਧਮਾਕਾ ਕਰਨ ਵਾਲੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network