ਦੁੱਖਾਂ ਦੇ ਬੱਦਲਾਂ 'ਚ ਘਿਰੇ ਪਰਿਵਾਰ ਲਈ ਅੰਮ੍ਰਿਤ ਮਾਨ ਆਏ ਅੱਗੇ, ਇਸ ਤਰਾਂ ਕਰਨਗੇ ਮਦਦ

Written by  Aaseen Khan   |  February 14th 2019 12:23 PM  |  Updated: February 14th 2019 12:23 PM

ਦੁੱਖਾਂ ਦੇ ਬੱਦਲਾਂ 'ਚ ਘਿਰੇ ਪਰਿਵਾਰ ਲਈ ਅੰਮ੍ਰਿਤ ਮਾਨ ਆਏ ਅੱਗੇ, ਇਸ ਤਰਾਂ ਕਰਨਗੇ ਮਦਦ

ਦੁੱਖਾਂ ਦੇ ਬੱਦਲਾਂ 'ਚ ਘਿਰੇ ਪਰਿਵਾਰ ਲਈ ਅੰਮ੍ਰਿਤ ਮਾਨ ਆਏ ਅੱਗੇ, ਇਸ ਤਰਾਂ ਕਰਨਗੇ ਮਦਦ : ਕੁਝ ਦਿਨ ਪਹਿਲਾਂ ਗਿੱਦੜਬਾਹਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਸੁਣ ਕਿ ਸ਼ਾਇਦ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਗਿੱਦੜਬਾਹਾ ਦੇ ਪਿੰਡ ਪਿਊਰੀ ਕੋਲ ਇੱਕ ਗਰੀਬ ਪਰਿਵਾਰ ਟਿੱਬਿਆ ਨੇੜੇ ਰਹਿੰਦਾ ਹੈ,ਇਸ ਪਰਿਵਾਰ 'ਤੇ ਜਿਵੇਂ ਪਰਮਾਤਮਾ ਨੇ ਇੱਕ ਦਮ ਹੀ ਸਾਰੀਆਂ ਮੁਸੀਬਤਾਂ ਇਕੱਠੀਆਂ ਸੁੱਟ ਦਿੱਤੀਆਂ ਹੋਣ ।

Amrit maan help the poor family Amrit maan help the poor family

ਦੱਸ ਦੇਈਏ ਕਿ ਇਸ ਪਰਿਵਾਰ ਨੂੰ ਗਰੀਬੀ ਤੇ ਬੀਮਾਰੀਆਂ ਨੇ ਘੇਰ ਕੇ ਰੱਖਿਆ ਹੈ, ਜਿਸ ਦਾ ਸਾਹਮਣਾ ਮਸੂਮ ਬੱਚੀ ਕਰ ਰਹੀ ਹੈ।ਇਸ ਬੱਚੀ ਦੇ ਦੋ ਭਰਾ ਹਨ, ਜਿਨ੍ਹਾਂ ਨੂੰ ਸ਼ੂਗਰ ਹੈ ਤੇ ਉਹ ਮੰਜੇ ਤੋਂ ਉੱਠ ਨਹੀਂ ਸਕਦੇ।ਬੱਚੀ ਆਪਣੇ ਪਰਿਵਾਰ ਦਾ ਪੇਟ ਭਰਦੀ ਹੈ।ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਪਰਿਵਾਰ ਦੀ ਮਦਦ ਲਈ ਹੱਥ ਵਧਾਇਆ ਗਿਆ ਹੈ ਅਤੇ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਵੀ ਇਸ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ।

 

View this post on Instagram

 

saadi team yaani saade bhraa ajj es bacchi de ghar paunchey jo sirf 10 saal di hai te esde father duniya te nahi rahe and mother te brother nu diabetes hai..poori situation nu ajj analyse kita gya te future vich es parivaar nu koi v zaroorat ya dikkat hundi aa taa asi es bacchi de parivaar de naal khade aa..chahe education hove chaahe ikk mkaan(house) bnauna hove ya fer medicine hove asi us vich apna poora yogdaan devange jinne joge v haige aa...kayi social foundations already help kar rayia es parivaar di and asi v poori koshish karangey k koi kami peshi naa aave...+918146089494 te +919872727054 te social foundations saade naal contact kar sakde aa ta ke asi v es kamm ch hissa paa sakiye?? sarbat da bhala??

A post shared by Amrit Maan (@amritmaan106) on

ਉਹਨਾਂ ਆਪਣੇ ਇੰਸਟਾਗ੍ਰਾਮ ਤੋਂ ਇੱਕ ਤਸਵੀਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਜਿਸ 'ਚ ਉਹਨਾਂ ਦੀ ਟੀਮ ਇਸ ਬੱਚੀ ਦੀ ਅਤੇ ਪਰਿਵਾਰ ਦੀ ਮਦਦ ਲਈ ਪਹੁੰਚੇ ਹਨ।ਅੰਮ੍ਰਿਤ ਮਾਨ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ ''ਸਾਡੀ ਟੀਮ ਯਾਨੀ ਭਰਾ ਅੱਜ ਇਸ ਬੱਚੀ ਦੇ ਘਰ ਪਹੁੰਚੇ ਜੋ ਸਿਰਫ 10 ਸਾਲ ਦੀ ਹੈ ਤੇ ਇਸਦੇ ਪਿਤਾ ਦੁਨੀਆਂ 'ਤੇ ਨਹੀਂ ਰਹੇ ਅਤੇ ਮਾਤਾ ਤੇ ਭਰਾ ਨੀ ਸ਼ੂਗਰ ਦੀ ਬਿਮਾਰੀ ਹੈ..ਪੂਰੇ ਹਾਲਾਤਾਂ ਨੂੰ ਅੱਜ ਦੇਖਿਆ ਗਿਆ ਤੇ ਭਵਿੱਖ 'ਚ ਇਸ ਪਰਿਵਾਰ ਨੂੰ ਕੋਈ ਵੀ ਜ਼ਰੂਰਤ ਜਾਂ ਦਿੱਕਤ ਹੁੰਦੀ ਆ ਤਾਂ ਅਸੀਂ ਇਸ ਬੱਚੀ ਦੇ ਪਰਿਵਾਰ ਦੇ ਨਾਲ ਖੜੇ ਆ...ਚਾਹੇ ਪੜਾਈ ਹੋਵੇ ਚਾਹੇ ਇੱਕ ਮਕਾਨ ਬਣਾਉਣਾ ਹੋਵੇ ਜਾਂ ਫਿਰ ਦਵਾਈ ਹੋਵੇ ਅਸੀਂ ਉਸ 'ਚ ਆਪਣਾ ਪੂਰਾ ਯੋਗਦਾਨ ਦੇਵਾਂਗੇ,ਜਿੰਨ੍ਹੇ ਜੋਗੇ ਵੀ ਹੈਂਗੇ ਹਾਂ...ਕਿਉਂਕਿ ਸ਼ੋਸ਼ਲ ਫਾਊਂਡੇਸ਼ਨ ਪਹਿਲਾਂ ਹੀ ਮਦਦ ਕਰ ਰਹੀਆਂ ਨੇ ਇਸ ਪਰਿਵਾਰ ਦੀ ਅਤੇ ਅਸੀਂ ਵੀ ਪੂਰੀ ਕੋਸ਼ਿਸ਼ ਕਾਰਾਂਗੇਂ ਕਿ ਕੋਈ ਕਮੀ ਪੇਸ਼ੀ ਨਾ ਆਵੇ'' ਇਸ ਤੋਂ ਇਲਾਵਾ ਅੰਮ੍ਰਿਤ ਮਾਨ ਨੇ ਟੀਮ ਮੈਂਬਰਜ਼ ਦੇ ਨੰਬਰ ਵੀ ਦਿੱਤੇ ਹਨ ਤਾਂ ਜੋ ਸ਼ੋਸ਼ਲ ਫਾਊਂਡੇਸ਼ਨ ਉਹਨਾਂ ਦੇ ਨਾਲ ਸੰਪਰਕ ਕਰ ਸਕਣ। ਅਤੇ ਅੰਤ 'ਚ ਸਰਬੱਤ ਦਾ ਭਲਾ ਵੀ ਲਿਖਿਆ ਹੈ।

ਹੋਰ ਵੇਖੋ : ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ

 

View this post on Instagram

 

DO DOONI PANJ KIS KIS NE DEKH LI?? TE KIS KIS NE DEKHAN JAANA HALE? dasso comment karke..onna time apa chill karde aa DUBAI??

A post shared by Amrit Maan (@amritmaan106) on

ਅੰਮ੍ਰਿਤ ਮਾਨ ਅਤੇ ਉਹਨਾਂ ਦੀ ਟੀਮ ਵੱਲੋਂ ਅਜਿਹਾ ਕਦਮ ਵਾਕਈ 'ਚ ਸਰਾਹੁਣ ਦੇ ਕਾਬਿਲ ਹੈ। ਉਹਨਾਂ ਵੱਲੋਂ ਕੀਤਾ ਗਿਆ ਅਜਿਹਾ ਕੋਈ ਉਪਰਾਲਾ ਕਿਸੇ ਗਰੀਬ ਪਰਿਵਾਰ ਦੀ ਜ਼ਿੰਦਗੀ ਸਵਾਰ ਸਕਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network