ਅੰਮ੍ਰਿਤ ਮਾਨ ਨੇ ਬਿਲਬੋਰਡ ‘ਤੇ ਬਣਾਈ ਜਗ੍ਹਾ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | March 21, 2022

‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’, ਬਾਪੂ, ਮਾਂ, ਵਰਗੇ ਕਈ ਗੀਤ ਦੇ ਨਾਲ ਧੱਕ ਪਾਉਣ ਵਾਲੇ ਅੰਮ੍ਰਿਤ ਮਾਨ Amrit Maan ਨੇ ਆਪਣੇ ਪ੍ਰਸ਼ੰਸਕ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਜੀ ਹਾਂ ਉਹ ਟੋਰਾਂਟੋ ਦੇ ਬਿਲਬੋਰਡ Billboard ਉੱਤੇ ਜਗ੍ਹਾ ਬਨਾਉਣ ‘ਚ ਕਾਮਯਾਬ ਹੋਏ ਨੇ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਜੱਸੀ ਗਿੱਲ ਅਤੇ ਸਾਰਾ ਗੁਰਪਾਲ ਦਾ ਨਵਾਂ ਗੀਤ ‘ਵਿਆਹ’ ਹੋਇਆ ਰਿਲੀਜ਼, ਦੇਖੋ ਵੀਡੀਓ

Amrit Maan 1

ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਬਿਲਬੋਰਡ ਵਾਲੀ ਤਸਵੀਰ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਤੇਰੇ ਲਿਖ ਦੂੰ ਟੋਰਾਂਟੋ ਵਿੱਚ ਨਾਂਅ... ਬਿੱਲੋ ਨੀਂ ਬਿਲਬੋਰਡ ਦੇ ਉੱਤੇ #grateful #billboard #Toronto’ । ਇਸ ਦੇ ਨਾਲ ਉਨ੍ਹਾਂ ਨੇ ਆਪਣੀ ਟੀਮ ਨੂੰ ਵੀ ਟੈਗ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਅੰਮ੍ਰਿਤ ਮਾਨ ਨੂੰ ਵਧਾਈਆਂ ਦੇ ਰਹੇ ਹਨ।  ਬਿੱਲਬੋਰਡ ਉੱਤੇ ਅੰਮ੍ਰਿਤ ਮਾਨ ਦਾ ਗੀਤ ਜੱਟ ਫਲੈਕਸ ‘JATT FLEX’ ਦਾ ਪੋਸਟਰ ਸ਼ੇਅਰ ਹੋ ਰਿਹਾ ਹੈ। ਦੱਸ ਦਈਏ ਉਨ੍ਹਾਂ ਦਾ ਇਹ ਗੀਤ ਇਸ ਸਾਲ ਜਨਵਰੀ ਮਹੀਨੇ ਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਖ਼ਾਸ ਦੋਸਤ ਭਗਵੰਤ ਮਾਨ ਦੇ ਬੱਚੇ ਸੀਰਤ ਅਤੇ ਦਿਲਸ਼ਾਨ ਦਾ ਆਪਣੇ ਘਰ ‘ਚ ਕੁਝ ਇਸ ਤਰ੍ਹਾਂ ਕੀਤਾ ਵੈੱਲਕਮ, ਦੇਖੋ ਵੀਡੀਓ

punjabi siner amrit maan

ਦੱਸ ਦਈਏ ਅੰਮ੍ਰਿਤ ਮਾਨ ਦੀ ਹਾਲ ਹੀ ਚ ਬੱਬਰ ਫ਼ਿਲਮ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੂੰ ਮਿਲ ਰਹੇ ਰਿਸਪਾਂਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਬੱਬਰ 2 ਦਾ ਵੀ ਐਲਾਨ ਕਰ ਦਿੱਤਾ ਹੈ। ਦੱਸ ਦਈਏ ਅੰਮ੍ਰਿਤ ਮਾਨ ਨੇ ਬਤੌਰ ਗੀਤਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਕਦਮ ਰੱਖਿਆ ਸੀ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ। ਵਧੀਆ ਗੀਤਕਾਰ ਹੋਣ ਤੋਂ ਇਲਾਵਾ ਉਹ ਕਮਾਲ ਦੇ ਗਾਇਕ ਨੇ, ਜਿਨ੍ਹਾਂ ਨੇ ਆਪਣੀ ਆਵਾਜ਼ ਚ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਰਹੇ ਹਨ।

 

 

View this post on Instagram

 

A post shared by Amrit Maan (@amritmaan106)

You may also like