ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ 'ਜਰਮਨ ਗੰਨ'
ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ 'ਜਰਮਨ ਗੰਨ' ,ਪੰਜਾਬੀ ਇੰਡਸਟਰੀ ਦੇ ਮੁੱਛਾਂ ਵਾਲੇ ਗੱਬਰੂ ਯਾਨੀ ਅੰਮ੍ਰਿਤ ਮਾਨ ਨੇ ਅਨਾਊਂਸ ਕਰ ਦਿੱਤਾ ਹੈ ਆਪਣਾ ਨਵਾਂ ਗਾਣਾ ਜਿਸ ਦਾ ਨਾਮ ਹੈ 'ਜਰਮਨ ਗੰਨ'। ਜੀ ਤੁਸੀਂ ਬਿਲਕੁਲ ਠੀਕ ਪੜਿਆ ਹੈ ਇਹ ਗਾਣੇ ਦਾ ਨਾਮ ਹੀ ਹੈ ਜੀ। ਇਸ ਬਾਰੇ ਜਾਣਕਾਰੀ ਅੰਮ੍ਰਿਤ ਮਾਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਦਾਤ ਹੈ।
ਉਹਨਾਂ ਇਹ ਤਾਂ ਨਹੀਂ ਦੱਸਿਆ ਕਿ ਗਾਣਾ ਕਦੋਂ ਲੈ ਕੇ ਆ ਰਹੇ ਹਨ ਪਰ ਗਾਣੇ ਦਾ ਫ਼ੀਚਰ ਕੀਤਾ ਹੈ ' ਘੈਂਟ ਸਿੰਗਰ ਤੇ ਮਿਊਜ਼ਿਕ ਡਾਇਰੈਕਟਰ ਡੀਜੇ ਫਲੋ ਨੇ। ਹਾਲ ਹੀ 'ਚ ਆਪਣੇ ਡੈਬਿਊ ਫਿਲਮ ਆਟੇ ਦੀ ਚਿੜੀ 'ਚ ਨਜ਼ਰ ਆਏ ਅੰਮ੍ਰਿਤ ਮਾਨ ਹੁਣ ਬੈਕ ਟੂ ਬੈਕ ਆਪਣੇ ਟ੍ਰੈਕਸ ਲੈ ਕੇ ਆ ਰਹੇ ਨੇ। ਫਿਲਮ ਤੋਂ ਬਾਅਦ ਉਹਨਾਂ ਦਾ ਗਾਣਾ 'ਕਾਲਰ ਬੋਨ' ਆਇਆ ਜਿਸ ਨੇ ਦਰਸ਼ਕਾਂ ਦੇ ਦਿਲਾਂ ਨੂੰ ਖੂਬ ਟੁੰਬਿਆ।
ਇਸ ਤੋਂ ਇਲਾਵਾ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਪ੍ਰੋਜੈਕਟਸ ਦੇ ਨਾਮ ਨੂੰ ਲੈ ਕੇ ਮੁਕਾਬਲਾ ਕੜਾ ਹੋ ਗਿਆ ਹੈ। ਸਾਰੇ ਸਿੰਗਰ ਆਪਣੇ ਗਾਣੇ ਜਾਂ ਫਿਲਮ ਦਾ ਨਾਮ ਸਭ ਨਾਲੋਂ ਵੱਖਰਾ ਚਾਹੁੰਦੇ ਨੇ 'ਤੇ ਅੰਮ੍ਰਿਤ ਮਾਨ ਦੇ ਜਿੰਨੇ ਵੀ ਹੁਣ ਤੱਕ ਗਾਣੇ ਆਏ ਹਨ ਸਾਰਿਆਂ ਦਾ ਨਾਮ ਕੁੱਝ ਵੱਖਰਾ ਹੀ ਰਿਹਾ ਹੈ। ਬੰਬ ਜੱਟ ਨਾਲ ਜਾਣੇ ਜਾਣ ਵਾਲੇ ਅੰਮ੍ਰਿਤ ਮਾਨ ਦੇ ਗਾਣੇ ਦਾ ਟਾਈਟਲ ਹੀ ਵੱਖਰਾ ਨਹੀਂ ਹੁੰਦਾ ਸਗੋਂ ਗਾਣਾ ਵੀ ਹੱਟ ਕੇ ਹੁੰਦਾ ਹੈ। ਹੁਣ ਇੰਤਜ਼ਾਰ ਰਹੇਗਾ ਕਿ ਇਹ ਗਾਣਾ ਕਿੰਨਿਆਂ ਦੇ ਦਿਲਾਂ 'ਚ ਜਗ੍ਹਾ ਬਣ ਪਾਉਂਦਾ ਹੈ ਜਾਂ ਨਹੀਂ।