Advertisment

ਡਾਕਟਰ ਜ਼ਿਊਸ ਨਾਲ ਲੈ ਕੇ ਆ ਰਹੇ ਨੇ ਅੰਮ੍ਰਿਤ ਨਵਾਂ ਗਾਣਾ 'ਕਾਂਬੀਨੇਸ਼ਨ', ਸਾਹਮਣੇ ਆਇਆ ਪੋਸਟਰ

author-image
By Aaseen Khan
New Update
ਡਾਕਟਰ ਜ਼ਿਊਸ ਨਾਲ ਲੈ ਕੇ ਆ ਰਹੇ ਨੇ ਅੰਮ੍ਰਿਤ ਨਵਾਂ ਗਾਣਾ 'ਕਾਂਬੀਨੇਸ਼ਨ', ਸਾਹਮਣੇ ਆਇਆ ਪੋਸਟਰ
Advertisment
ਪੰਜਾਬੀ ਇੰਡਸਟਰੀ ਦੇ ਬੰਬ ਜੱਟ ਅੰਮ੍ਰਿਤ ਮਾਨ ਜਿੰਨ੍ਹਾਂ ਦੀ ਸ਼ੁਰੂਆਤ ਤਾਂ ਗੀਤਕਾਰ ਦੇ ਤੌਰ 'ਤੇ ਹੋਈ ਸੀ ਪਰ ਆਪਣੇ ਅੰਦਰ ਛੁਪੇ ਗਾਇਕ ਅਤੇ ਅਦਾਕਾਰ ਨੂੰ ਵੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਅਤੇ ਕਾਫੀ ਕਾਮਯਾਬੀ ਹਾਸਿਲ ਕੀਤੀ। ਅੰਮ੍ਰਿਤ ਮਾਨ ਹੁਣ ਬਹੁਤ ਜਲਦ ਨਵਾਂ ਗੀਤ 'ਕਾਂਬੀਨੇਸ਼ਨ' ਲੈ ਕੇ ਆ ਰਹੇ ਹਨ ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗਾਣੇ 'ਚ ਅੰਮ੍ਰਿਤ ਮਾਨ ਡਾਕਟਰ ਜ਼ਿਊਸ ਨਾਲ ਆ ਰਹੇ ਹਨ ਜਿਸ ਦਾ ਵੀਡੀਓ ਨਿਰਦੇਸ਼ਕ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ।
 
View this post on Instagram
 

Coming soon .....? #Combination by @amritmaan106 @drzeusworld @thehumblemusic

A post shared by Gippy Grewal (@gippygrewal) on

Advertisment
publive-image ਦੱਸ ਦਈਏ ਅੰਮ੍ਰਿਤ ਮਾਨ ਦਾ ਇਹ ਗੀਤ ਗਿੱਪੀ ਗਰੇਵਾਲ ਦੇ ਮਿਊਜ਼ਿਕ ਲੇਬਲ ਯਾਨੀ ਹੰਬਲ ਮਿਊਜ਼ਿਕ ਦੀ ਪੇਸ਼ਕਸ਼ ਹੋਣ ਵਾਲੀ ਹੈ। ਗਾਣੇ ਦਾ ਪੋਸਟਰ ਤਾਂ ਕਾਫੀ ਸ਼ਾਨਦਾਰ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹਨਾਂ ਦਾ ਇਹ ਗੀਤ ਕੁਝ ਚੱਕਵਾਂ ਹੀ ਹੋਣ ਵਾਲਾ ਹੈ। ਫੈਨਸ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਗਾਣੇ ਦੀ ਰਿਲੀਜ਼ ਤਾਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਹੈ। ਹੋਰ ਵੇਖੋ : ਅੰਮ੍ਰਿਤ ਮਾਨ ਨੇ ਸਾਂਝੀ ਕੀਤੀ ਅਸਲੀ ਕਿੰਗ ਦੀ ਵੀਡੀਓ, ਦੇਖ ਤੁਹਾਡਾ ਵੀ ਨਹੀਂ ਰੁਕੇਗਾ ਹਾਸਾ, ਦੇਖੋ ਵੀਡੀਓ
ਚੰਨਾ ਵੇ, ਆਟੇ ਦੀ ਚਿੜ੍ਹੀ ਅਤੇ ਦੋ ਦੂਣੀ ਪੰਜ ਵਰਗੀਆਂ ਫ਼ਿਲਮਾਂ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਅੰਮ੍ਰਿਤ ਮਾਨ ਕੁਝ ਦਿਨ ਪਹਿਲਾਂ ਹੀ 'ਦ ਕਿੰਗ ਗਾਣਾ ਲੈ ਕੇ ਹਾਜ਼ਿਰ ਹੋਏ ਸਨ ਜਿਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਉਹਨਾਂ ਦਾ ਇਹ ਨਵਾਂ ਗੀਤ ਕਦੋਂ ਤੱਕ ਸਾਹਮਣੇ ਆਉਂਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment