ਡਾਕਟਰ ਜ਼ਿਊਸ ਨਾਲ ਲੈ ਕੇ ਆ ਰਹੇ ਨੇ ਅੰਮ੍ਰਿਤ ਨਵਾਂ ਗਾਣਾ 'ਕਾਂਬੀਨੇਸ਼ਨ', ਸਾਹਮਣੇ ਆਇਆ ਪੋਸਟਰ

Written by  Aaseen Khan   |  October 15th 2019 03:22 PM  |  Updated: October 15th 2019 03:52 PM

ਡਾਕਟਰ ਜ਼ਿਊਸ ਨਾਲ ਲੈ ਕੇ ਆ ਰਹੇ ਨੇ ਅੰਮ੍ਰਿਤ ਨਵਾਂ ਗਾਣਾ 'ਕਾਂਬੀਨੇਸ਼ਨ', ਸਾਹਮਣੇ ਆਇਆ ਪੋਸਟਰ

ਪੰਜਾਬੀ ਇੰਡਸਟਰੀ ਦੇ ਬੰਬ ਜੱਟ ਅੰਮ੍ਰਿਤ ਮਾਨ ਜਿੰਨ੍ਹਾਂ ਦੀ ਸ਼ੁਰੂਆਤ ਤਾਂ ਗੀਤਕਾਰ ਦੇ ਤੌਰ 'ਤੇ ਹੋਈ ਸੀ ਪਰ ਆਪਣੇ ਅੰਦਰ ਛੁਪੇ ਗਾਇਕ ਅਤੇ ਅਦਾਕਾਰ ਨੂੰ ਵੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਅਤੇ ਕਾਫੀ ਕਾਮਯਾਬੀ ਹਾਸਿਲ ਕੀਤੀ। ਅੰਮ੍ਰਿਤ ਮਾਨ ਹੁਣ ਬਹੁਤ ਜਲਦ ਨਵਾਂ ਗੀਤ 'ਕਾਂਬੀਨੇਸ਼ਨ' ਲੈ ਕੇ ਆ ਰਹੇ ਹਨ ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗਾਣੇ 'ਚ ਅੰਮ੍ਰਿਤ ਮਾਨ ਡਾਕਟਰ ਜ਼ਿਊਸ ਨਾਲ ਆ ਰਹੇ ਹਨ ਜਿਸ ਦਾ ਵੀਡੀਓ ਨਿਰਦੇਸ਼ਕ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ।

 

View this post on Instagram

 

Coming soon .....? #Combination by @amritmaan106 @drzeusworld @thehumblemusic

A post shared by Gippy Grewal (@gippygrewal) on

ਦੱਸ ਦਈਏ ਅੰਮ੍ਰਿਤ ਮਾਨ ਦਾ ਇਹ ਗੀਤ ਗਿੱਪੀ ਗਰੇਵਾਲ ਦੇ ਮਿਊਜ਼ਿਕ ਲੇਬਲ ਯਾਨੀ ਹੰਬਲ ਮਿਊਜ਼ਿਕ ਦੀ ਪੇਸ਼ਕਸ਼ ਹੋਣ ਵਾਲੀ ਹੈ। ਗਾਣੇ ਦਾ ਪੋਸਟਰ ਤਾਂ ਕਾਫੀ ਸ਼ਾਨਦਾਰ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹਨਾਂ ਦਾ ਇਹ ਗੀਤ ਕੁਝ ਚੱਕਵਾਂ ਹੀ ਹੋਣ ਵਾਲਾ ਹੈ। ਫੈਨਸ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਗਾਣੇ ਦੀ ਰਿਲੀਜ਼ ਤਾਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਹੈ।

ਹੋਰ ਵੇਖੋ : ਅੰਮ੍ਰਿਤ ਮਾਨ ਨੇ ਸਾਂਝੀ ਕੀਤੀ ਅਸਲੀ ਕਿੰਗ ਦੀ ਵੀਡੀਓ, ਦੇਖ ਤੁਹਾਡਾ ਵੀ ਨਹੀਂ ਰੁਕੇਗਾ ਹਾਸਾ, ਦੇਖੋ ਵੀਡੀਓ

ਚੰਨਾ ਵੇ, ਆਟੇ ਦੀ ਚਿੜ੍ਹੀ ਅਤੇ ਦੋ ਦੂਣੀ ਪੰਜ ਵਰਗੀਆਂ ਫ਼ਿਲਮਾਂ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਅੰਮ੍ਰਿਤ ਮਾਨ ਕੁਝ ਦਿਨ ਪਹਿਲਾਂ ਹੀ 'ਦ ਕਿੰਗ ਗਾਣਾ ਲੈ ਕੇ ਹਾਜ਼ਿਰ ਹੋਏ ਸਨ ਜਿਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਉਹਨਾਂ ਦਾ ਇਹ ਨਵਾਂ ਗੀਤ ਕਦੋਂ ਤੱਕ ਸਾਹਮਣੇ ਆਉਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network