ਕਾਲਜ ਦੇ ਦਿਨਾਂ 'ਚ ਕੁਝ ਇਸ ਤਰ੍ਹਾਂ ਦਿੱਸਦੇ ਸਨ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ, ਵੀਡਿਓ ਵਾਇਰਲ 

written by Rupinder Kaler | May 01, 2019

ਪਹਿਲਾਂ ਗੀਤਕਾਰ, ਫਿਰ ਗਾਇਕ ਤੇ ਹੁਣ ਇੱਕ ਵਧੀਆ ਅਦਾਕਾਰ ਜੀ ਹਾਂ ਇਹਨਾਂ ਤਿੰਨਾਂ ਗੁਣਾ ਦਾ ਧਨੀ ਹੈ ਅੰਮ੍ਰਿਤ ਮਾਨ । ਜਿਸ ਨੇ ਇਸ ਮੁਕਾਮ ਨੂੰ ਪਾਉਣ ਲਈ ਸਖ਼ਤ ਮਿਹਨਤ ਕੀਤੀ ਹੈ । ਇਸ ਮਿਹਨਤ ਦਾ ਅੰਦਾਜ਼ਾ ਅੰਮ੍ਰਿਤ ਮਾਨ ਦੀਆਂ ਉਹਨਾਂ ਪੁਰਾਣੀਆਂ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ ਜਿਹੜੀਆਂ ਕਿ ਏਨੀਂ ਦਿਨੀ ਕਾਫੀ ਵਾਇਰਲ ਹੋ ਰਹੀਆਂ ਹਨ । https://www.youtube.com/watch?v=ZNkV64eHQLQ ਅੰਮ੍ਰਿਤ ਮਾਨ ਦੀਆਂ ਏਨਾਂ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡਿਓ ਉਹਨਾਂ ਦੇ ਕਾਲਜ ਦੇ ਦਿਨਾਂ ਦੀਆਂ ਹਨ ਜਦੋਂ ਉਹ ਗੀਤਕਾਰੀ ਦੇ ਖੇਤਰ ਵਿੱਚ ਸੰਘਰਸ਼ ਕਰ ਰਹੇ ਸਨ । ਇਹਨਾਂ ਵੀਡਿਓ ਵਿੱਚ ਅੰਮ੍ਰਿਤ ਮਾਨ ਆਪਣੇ ਕਾਲਜ ਦੇ ਦੋਸਤਾਂ ਨਾਲ ਆਪਣੇ ਲਿਖੇ ਗਾਣੇ ਸ਼ੇਅਰ ਕਰ ਰਹੇ ਹਨ । https://www.youtube.com/watch?v=NrubGkTDHzo ਜਿਸ ਤਰ੍ਹਾਂ ਦੇ ਬੋਲ ਇਹਨਾਂ ਗਾਣਿਆਂ ਦੇ ਹਨ ਉਹਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੰਮ੍ਰਿਤ ਮਾਨ ਸ਼ੁਰੂ ਤੋਂ ਹੀ ਕਲਮ ਦੇ ਧਨੀ ਹਨ । ਇਸੇ ਲਈ ਉਹ ਅੱਜ ਵਧੀਆ ਗੀਤਕਾਰ, ਗਾਇਕ ਤੇ ਅਦਾਕਾਰ ਹਨ ।

0 Comments
0

You may also like