ਕਾਲਜ ਦੇ ਦਿਨਾਂ 'ਚ ਕੁਝ ਇਸ ਤਰ੍ਹਾਂ ਦਿੱਸਦੇ ਸਨ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ, ਵੀਡਿਓ ਵਾਇਰਲ 

Written by  Rupinder Kaler   |  May 01st 2019 04:13 PM  |  Updated: May 01st 2019 04:13 PM

ਕਾਲਜ ਦੇ ਦਿਨਾਂ 'ਚ ਕੁਝ ਇਸ ਤਰ੍ਹਾਂ ਦਿੱਸਦੇ ਸਨ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ, ਵੀਡਿਓ ਵਾਇਰਲ 

ਪਹਿਲਾਂ ਗੀਤਕਾਰ, ਫਿਰ ਗਾਇਕ ਤੇ ਹੁਣ ਇੱਕ ਵਧੀਆ ਅਦਾਕਾਰ ਜੀ ਹਾਂ ਇਹਨਾਂ ਤਿੰਨਾਂ ਗੁਣਾ ਦਾ ਧਨੀ ਹੈ ਅੰਮ੍ਰਿਤ ਮਾਨ । ਜਿਸ ਨੇ ਇਸ ਮੁਕਾਮ ਨੂੰ ਪਾਉਣ ਲਈ ਸਖ਼ਤ ਮਿਹਨਤ ਕੀਤੀ ਹੈ । ਇਸ ਮਿਹਨਤ ਦਾ ਅੰਦਾਜ਼ਾ ਅੰਮ੍ਰਿਤ ਮਾਨ ਦੀਆਂ ਉਹਨਾਂ ਪੁਰਾਣੀਆਂ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ ਜਿਹੜੀਆਂ ਕਿ ਏਨੀਂ ਦਿਨੀ ਕਾਫੀ ਵਾਇਰਲ ਹੋ ਰਹੀਆਂ ਹਨ ।

https://www.youtube.com/watch?v=ZNkV64eHQLQ

ਅੰਮ੍ਰਿਤ ਮਾਨ ਦੀਆਂ ਏਨਾਂ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡਿਓ ਉਹਨਾਂ ਦੇ ਕਾਲਜ ਦੇ ਦਿਨਾਂ ਦੀਆਂ ਹਨ ਜਦੋਂ ਉਹ ਗੀਤਕਾਰੀ ਦੇ ਖੇਤਰ ਵਿੱਚ ਸੰਘਰਸ਼ ਕਰ ਰਹੇ ਸਨ । ਇਹਨਾਂ ਵੀਡਿਓ ਵਿੱਚ ਅੰਮ੍ਰਿਤ ਮਾਨ ਆਪਣੇ ਕਾਲਜ ਦੇ ਦੋਸਤਾਂ ਨਾਲ ਆਪਣੇ ਲਿਖੇ ਗਾਣੇ ਸ਼ੇਅਰ ਕਰ ਰਹੇ ਹਨ ।

https://www.youtube.com/watch?v=NrubGkTDHzo

ਜਿਸ ਤਰ੍ਹਾਂ ਦੇ ਬੋਲ ਇਹਨਾਂ ਗਾਣਿਆਂ ਦੇ ਹਨ ਉਹਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੰਮ੍ਰਿਤ ਮਾਨ ਸ਼ੁਰੂ ਤੋਂ ਹੀ ਕਲਮ ਦੇ ਧਨੀ ਹਨ । ਇਸੇ ਲਈ ਉਹ ਅੱਜ ਵਧੀਆ ਗੀਤਕਾਰ, ਗਾਇਕ ਤੇ ਅਦਾਕਾਰ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network