8 ਸਾਲ ਪਹਿਲਾਂ ਅੰਮ੍ਰਿਤਪਾਲ ਸਿੰਘ ਯਾਨੀ ਬੰਬ ਜੱਟ ਅੰਮ੍ਰਿਤ ਮਾਨ ਨੂੰ ਪਰਫਾਰਮੈਂਸ ਲਈ ਮਿਲਿਆ ਸੀ 1100 ਰੁਪਏ ਇਨਾਮ

Written by  Aaseen Khan   |  June 07th 2019 10:28 AM  |  Updated: June 07th 2019 10:29 AM

8 ਸਾਲ ਪਹਿਲਾਂ ਅੰਮ੍ਰਿਤਪਾਲ ਸਿੰਘ ਯਾਨੀ ਬੰਬ ਜੱਟ ਅੰਮ੍ਰਿਤ ਮਾਨ ਨੂੰ ਪਰਫਾਰਮੈਂਸ ਲਈ ਮਿਲਿਆ ਸੀ 1100 ਰੁਪਏ ਇਨਾਮ

8 ਸਾਲ ਪਹਿਲਾਂ ਅੰਮ੍ਰਿਤਪਾਲ ਸਿੰਘ ਯਾਨੀ ਬੰਬ ਜੱਟ ਅੰਮ੍ਰਿਤ ਮਾਨ ਨੂੰ ਪਰਫਾਰਮੈਂਸ ਲਈ ਮਿਲਿਆ ਸੀ 1100 ਰੁਪਏ ਇਨਾਮ: ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ, ਅਦਾਕਾਰ ਅਤੇ ਗੀਤਕਾਰ ਅੰਮ੍ਰਿਤ ਮਾਨ ਜਿੰਨ੍ਹਾਂ ਦੇ ਗਾਣਿਆਂ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ। ਅੰਮ੍ਰਿਤ ਮਾਨ ਵੱਲੋਂ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸਾਂਝੀ ਕੀਤੀ ਹੈ ਜਿਹੜੀ ਕਿ ਉਹਨਾਂ ਦੇ ਕਾਲਜ ਪੜ੍ਹਦੇ ਸਮੇਂ ਦੀ ਤਸਵੀਰ ਹੈ। ਅੰਮ੍ਰਿਤ ਮਾਨ ਨੇ ਇਹ ਵੀ ਕਿਹਾ ਹੈ ਕਿ ਉਸ ਸਮੇਂ ਉਹਨਾਂ ਨੂੰ ਇਸ ਪਰਫਾਰਮੈਂਸ ਲਈ 1100 ਰੁਪਏ ਦਾ ਇਨਾਮ ਵੀ ਮਿਲਿਆ ਸੀ।

ਅੰਮ੍ਰਿਤ ਮਾਨ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ " 8 years ago, Amritpal singh maan , a student from B.TECH in (IT) performed at the college stage (SVIET) and 1100 rupees da inaam v milya. tukke ni laggde ,bhaag laggde aa..oh v je parmatma chahe.baaki gaana aa reha next week"

ਹੋਰ ਵੇਖੋ : ਦੁੱਖਾਂ ਦੇ ਬੱਦਲਾਂ 'ਚ ਘਿਰੇ ਪਰਿਵਾਰ ਲਈ ਅੰਮ੍ਰਿਤ ਮਾਨ ਆਏ ਅੱਗੇ, ਇਸ ਤਰਾਂ ਕਰਨਗੇ ਮਦਦ

ਅੰਮ੍ਰਿਤ ਮਾਨ ਨੇ ਆਪਣੀ ਇਸ ਕੈਪਸ਼ਨ 'ਚ ਆਪਣੇ ਅਗਲੇ ਗਾਣੇ ਬਾਰੇ ਵੀ ਜ਼ਿਕਰ ਕੀਤਾ ਹੈ ਜਿਹੜਾ ਅਗਲੇ ਹਫਤੇ ਸਾਹਮਣੇ ਆ ਜਾਵੇਗਾ। ਅੰਮ੍ਰਿਤ ਮਾਨ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਗੀਤਕਾਰ ਦੇ ਤੌਰ 'ਤੇ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਅੰਮ੍ਰਿਤ ਮਾਨ ਨੇ ਗਾਇਕੀ ਅਤੇ ਪੰਜਾਬੀ ਫ਼ਿਲਮਾਂ 'ਚ ਵੀ ਚੰਗਾ ਨਾਮ ਬਣਾਇਆ ਹੈ। ਅੰਮ੍ਰਿਤ ਮਾਨ ਆਟੇ ਦੀ ਚਿੜੀ ਅਤੇ ਦੋ ਦੂਣੀ ਪੰਜ ਵਰਗੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network