‘ਤੁਸੀਂ ਹੱਸਦੇ ਹੋ ਤਾਂ ਮੈਨੂੰ ਦੁਨੀਆ ਚੰਗੀ ਲੱਗਦੀ ਆ’-ਅੰਮ੍ਰਿਤ ਮਾਨ, ਪਿਤਾ ਦੇ ਨਾਲ ਗਾਇਕ ਨੇ ਸ਼ੇਅਰ ਕੀਤਾ ਇਹ ਖ਼ਾਸ ਵੀਡੀਓ

written by Lajwinder kaur | March 02, 2021

ਪੰਜਾਬੀ ਗਾਇਕ ਅੰਮ੍ਰਿਤ ਮਾਨ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਨ੍ਹਾਂ ਦਾ ਨਵਾਂ ਗੀਤ ‘ਸਿਰਾ ਈ ਹੋਊ’ ਖੂਬ ਸੁਰਖੀਆਂ ਵਟੋਰ ਰਿਹਾ ਹੈ। ਗਾਇਕ ਅੰਮ੍ਰਿਤ ਮਾਨ ਨੇ ਆਪਣੇ ਪਿਤਾ ਦੇ ਨਾਲ ਇੱਕ ਖ਼ਾਸ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

amrit maan with nimrat khaira

ਹੋਰ ਪੜ੍ਹੋ : ਗੁੱਗੂ ਗਿੱਲ ਨੇ ਆਰ ਨੇਤ ਤੇ ਕੋਰਆਲਾ ਮਾਨ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਗਾਇਕਾਂ ਬਾਰੇ ਆਖੀ ਇਹ ਗੱਲ

inside image of amrit mann with his father

ਇਸ ਵੀਡੀਓ ‘ਚ ਉਹ ਆਪਣੇ ਪਿਤਾ ਨੂੰ ਮੁਸਕਰਾਉਣ ਦੇ ਲਈ ਕਹਿ ਰਹੇ ਨੇ। ਉਨ੍ਹਾਂ ਦੇ ਪਿਤਾ ਨੂੰ ਲੱਗਦਾ ਹੈ ਕਿ ਅੰਮ੍ਰਿਤ ਫੋਟੋ ਕਲਿਕ ਕਰ ਰਿਹਾ ਹੈ, ਪਰ ਅੰਮ੍ਰਿਤ ਨੇ ਦੱਸਿਆ ਕਿ ਫੋਟੋ ਨਹੀਂ ਵੀਡੀਓ ਬਣ ਰਹੀ ਹੈ ਤੇ ਨਾਲ ਹੀ ਉਹ ਆਪਣੇ ਪਿਤਾ ਨੂੰ ਕਿੱਸ ਕਰਦੇ ਤੇ ਜੱਫੀ ਪਾ ਲੈਂਦੇ ਨੇ। ਪਿਓ-ਪੁੱਤ ਦਾ ਇਹ ਕਿਊਟ ਜਿਹਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

image of singer amrit mann

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ਹੈ- ਹਮੇਸ਼ਾ ਤੁਹਾਨੂੰ ਖੁਸ਼ ਰੱਖਣਾ ਚਾਹੁਣਾ ਡੈਡ...ਤੁਸੀਂ ਹੱਸਦੇ ਹੋ ਤਾਂ ਮੈਨੂੰ ਦੁਨੀਆ ਚੰਗੀ ਲੱਗਦੀ ਆਂ’ । ਤਿੰਨ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

 

 

View this post on Instagram

 

A post shared by Amrit Maan (@amritmaan106)

0 Comments
0

You may also like