'ਆਟੇ ਦੀ ਚਿੜ੍ਹੀ' 19 ਅਕਤੂਬਰ ਨੂੰ ਹੋਵੇਗੀ ਰਿਲੀਜ਼ ,ਅੰਮ੍ਰਿਤ ਮਾਨ ਨੇ ਸਾਂਝਾ ਕੀਤਾ ਵੀਡਿਓ 

Written by  Shaminder   |  October 15th 2018 05:47 AM  |  Updated: October 15th 2018 05:47 AM

'ਆਟੇ ਦੀ ਚਿੜ੍ਹੀ' 19 ਅਕਤੂਬਰ ਨੂੰ ਹੋਵੇਗੀ ਰਿਲੀਜ਼ ,ਅੰਮ੍ਰਿਤ ਮਾਨ ਨੇ ਸਾਂਝਾ ਕੀਤਾ ਵੀਡਿਓ 

'ਆਟੇ ਦੀ ਚਿੜ੍ਹੀ' ਫਿਲਮ ਉੱਨੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਫਿਲਮ ਨੂੰ ਲੈ ਕੇ ਫਿਲਮ ਦੀ ਸਟਾਰ ਕਾਸਟ ਕਾਫੀ ਉਤਸ਼ਾਹਿਤ ਹੈ । ਇਸ ਫਿਲਮ 'ਚ ਮੁੱਖ ਅਦਾਕਾਰ ਦੇ ਤੌਰ 'ਤੇ ਭੂਮਿਕਾ ਨਿਭਾ ਰਹੇ ਅੰਮ੍ਰਿਤ ਮਾਨ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਫਿਲਮ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਇਹ ਵਿਖਾਇਆ ਗਿਆ ਹੈ ਕਿ ਇਨਸਾਨ ਵੱਡੀਆਂ ਪ੍ਰਾਪਤੀਆਂ ਦੇ ਚੱਕਰ 'ਚ ਕਈ ਵਾਰ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਅਣਗੌਲਿਆ ਕਰ ਦਿੰਦਾ ਹੈ ।

ਹੋਰ ਵੇਖੋ : ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

ਬੇਸ਼ੱਕ ਇਨਸਾਨ ਦੇ ਕੋਲ ਦੌਲਤ ਸ਼ੌਹਰਤ ਅਤੇ ਐਸ਼ ਅਰਾਮ ਦੀ ਹਰ ਚੀਜ਼ ਮਿਲ ਜਾਵੇ ਪਰ ਇਨਸਾਨ ਕਈ ਵਾਰ ਆਪਣੀਆਂ ਉਨ੍ਹਾਂ ਖੁਸ਼ੀਆਂ ਨੂੰ ਜ਼ਰੂਰ ਕਰਦਾ ਹੈ ਜੋ ਕਦੇ ਛੋਟੇ ਜਿਹੇ ਘਰ ਪਰਿਵਾਰ 'ਚ ਰਹਿ ਕੇ ਉਸ ਨੂੰ ਮਿਲ ਜਾਂਦੀਆਂ ਸਨ ਅਤੇ ਬਚਪਨ 'ਚ ਮਾਂ ਕਿਵੇਂ ਆਪਣੇ ਬੱਚੇ ਨੂੰ ਚੁੱਪ ਕਰਵਾaੁਣ ਲਈ ਆਟੇ ਦੀ ਛੋਟੀ ਜਿਹੀ ਚਿੜ੍ਹੀ ਬਣਾ ਕੇ ਰੋਂਦੇ ਹੋਏ ਬੱਚੇ ਨੂੰ ਵਰਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ ਅਤੇ ਉਹ ਬੱਚਾ ਉਹ ਆਟੇ ਦੀ ਚਿੜ੍ਹੀ ਨੂੰ ਲੈ ਕੇ ਏਨਾ ਖੁਸ਼ ਹੋ ਜਾਂਦਾ ਸੀ ਅਤੇ ਉਸ ਨੂੰ ਇੰਝ ਜਾਪਦਾ ਸੀ ਕਿ ਇਹ ਚਿੜ੍ਹੀ ਮਹਿਜ਼ ਆਟੇ ਦੀ ਹੀ ਬਣੀ ਹੋਈ ਨਹੀਂ ਸੀ ਹੁੰਦੀ ਇਸ ਨਾਲ ਜੁੜੀਆਂ ਹੁੰਦੀਆਂ ਸਨ ਮਾਂ ਦੀਆਂ ਭਾਵਨਾਵਾਂ ਅਤੇ ਉਸ ਦਾ ਮੋਹ । ਜੋ ਹੁਣ ਉਸ ਨੂੰ ਵੱਡੇ-ਵੱਡੇ ਇਲੈਕਟ੍ਰਿਕ ਖਿਡੌਣਿਆਂ ਚੋਂ ਵੀ ਨਹੀਂ ਮਿਲਦਾ ।

ਇਸ ਫਿਲਮ ਦੀ ਕਹਾਣੀ ਕੀ ਹੈ ਇਹ ਤਾਂ ਤੁਹਾਨੂੰ 19ਅਕਤੂਬਰ ਨੂੰ ਹੀ ਪਤਾ ਲੱਗ ਸਕੇਗਾ ਜਿਸ ਦਿਨ ਇਹ ਫਿਲਮ ਰਿਲੀਜ਼ ਹੋਵੇਗੀ ਪਰ ਇਸ ਫਿਲਮ ਦੇ ਮੁੱਖ ਅਦਾਕਾਰ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ਨੂੰ ਲੈ ਕੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਫਿਲਮ ਪਸੰਦ ਆਏਗੀ ।ਇਸ ਤੋਂ ਪਹਿਲਾਂ ਫਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਨੇ ਜਿਸ 'ਚ ਮੈਂ ਸ਼ੌਕ ਕਰੂੰਗੀ ਪੂਰੇ ਵੀ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network