Advertisment

ਅੰਮ੍ਰਿਤ ਮਾਨ ਦੇ ਨਵੇਂ ਗੀਤ ‘ਕਿੰਗ’ ਦਾ ਪੋਸਟਰ ਆਇਆ ਸਾਹਮਣੇ

author-image
By Lajwinder kaur
New Update
ਅੰਮ੍ਰਿਤ ਮਾਨ ਦੇ ਨਵੇਂ ਗੀਤ ‘ਕਿੰਗ’ ਦਾ ਪੋਸਟਰ ਆਇਆ ਸਾਹਮਣੇ
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੰਬ ਗਾਇਕ ਯਾਨੀ ਕਿ ਅੰਮ੍ਰਿਤ ਮਾਨ ਇੱਕ ਵਾਰ ਫ਼ਿਰ ਤੋਂ ਆਪਣੇ ਚੱਕਵੇ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਕਿੰਗ’ ਦਾ ਐਲਾਨ ਕਰ ਦਿੱਤਾ ਹੈ। ਇਸ ਗੀਤ ‘ਚ ਉਹ ਜ਼ਿੰਦਗੀ ਨੂੰ ਰਾਜਿਆਂ ਵਾਂਗ ਜਿਉਂਣ ਦਾ ਸੰਦੇਸ਼ ਦਿੰਦੇ ਹੋਏ ਨਜ਼ਰ ਆਉਣਗੇ। ਕਿਉਂਕਿ ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕਿੰਗ ਆ ਰਿਹਾ ਹੈ ਇੱਕ ਸਤੰਬਰ ਨੂੰ... ਜੋ ਮਰਜ਼ੀ ਹੋਈ ਜਾਵੇ ਜ਼ਿੰਦਗੀ ‘ਚ ਫੀਲਿੰਗ ਕਿੰਗ ਟਾਇਪ ਰਹਿਣੀ ਚਾਹੀਦੀ ਏ..’
 
View this post on Instagram
 

KING aa reha 1st September nu? Jo marzi hoyi jaave zindagi ch feeling KING TYPE rehni chaidi aa?

A post shared by Amrit Maan (@amritmaan106) on

Advertisment
ਹੋਰ ਵੇਖੋ:ਪਿਆਰ ਦੀਆਂ ਤਰਜ਼ਾਂ ਨੂੰ ਛੇੜਦਾ ਅਰਮਾਨ ਬੇਦਿਲ ਦੇ ਨਵੇਂ ਗੀਤ ‘ਲਵ ਯੂ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ਫਿਲਹਾਲ ਅੰਮ੍ਰਿਤ ਮਾਨ ਨੇ ਇਸ ਗਾਣੇ ਦੇ ਨਾਲ ਜੁੜੀ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਇਸ ਗੀਤ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਯੂਰੋਪੀਅਨ ਮਾਡਲ ਅਲਿਨਾ। ਇਹ ਗੀਤ ਇੱਕ ਸਤੰਬਰ ਨੂੰ ਰਿਲੀਜ਼ ਹੋ ਜਾਵੇਗਾ।   publive-image ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਕੰਮ ਦੀ ਤਾਂ ਉਹ ਚੰਗੇ ਗਾਇਕ ਤੇ ਅਦਾਕਾਰ ਹੋਣ ਤੋਂ ਇਲਾਵਾ ਵਧੀਆ ਲਿਖਾਰੀ ਵੀ ਨੇ ਜਿਨ੍ਹਾਂ ਦੇ ਲਿਖੇ ਗਾਣੇ ਕਈ ਨਾਮੀ ਗਾਇਕ ਗਾ ਚੁੱਕੇ ਹਨ। ਅੰਮ੍ਰਿਤ ਮਾਨ ਕਈ ਹਿੱਟ ਗਾਣੇ ਜਿਵੇਂ ਪੈੱਗ ਦੀ ਵਾਸ਼ਨਾ, ਦੇਸੀ ਦਾ ਡਰੰਮ, ਕਾਲੀ ਕਮੈਰੋ, ਕਾਲਰ ਬੋਨ, ਮਿੱਠੀ ਮਿੱਠੀ, ਮੁੱਛ ਤੇ ਮਾਸ਼ੂਕ, ਪੱਗ ਦੀ ਪੂਣੀ, ਮੂਨ ਵਰਗੇ ਗਾਣਿਆਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਆਟੇ ਦੀ ਚਿੜ੍ਹੀ’ ਤੇ ‘ਦੋ ਦੂਣੀ ਪੰਜ’ ਵਰਗੀਆਂ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾ ਕੇ ਫ਼ਿਲਮਾਂ ‘ਚ ਵਾਹ ਵਾਹੀ ਖੱਟ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment