ਅੰਮ੍ਰਿਤ ਮਾਨ ਬਣੇ ਅਧਿਆਪਕ, ਵਿਦੇਸ਼ੀ ਮਾਡਲ ਨੂੰ ਸਿਖਾ ਰਹੇ ਨੇ ਅਜਿਹੀ ਪੰਜਾਬੀ, ਦੇਖੋ ਵੀਡੀਓ

Written by  Aaseen Khan   |  August 21st 2019 03:09 PM  |  Updated: August 21st 2019 03:09 PM

ਅੰਮ੍ਰਿਤ ਮਾਨ ਬਣੇ ਅਧਿਆਪਕ, ਵਿਦੇਸ਼ੀ ਮਾਡਲ ਨੂੰ ਸਿਖਾ ਰਹੇ ਨੇ ਅਜਿਹੀ ਪੰਜਾਬੀ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਬੰਬ ਜੱਟ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੁ-ਬ-ਰੁ ਹੋਣ ਵਾਲੇ ਹਨ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਗਾਣੇ ਦੀ ਵਿਦੇਸ਼ੀ ਮਾਡਲ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਅੰਮ੍ਰਿਤ ਮਾਨ ਅਲੀਨਾ ਨੂੰ ਪੰਜਾਬੀ ਸਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਅੰਮ੍ਰਿਤ ਮਾਨ ਨੇ ਇਸ ਅਦਾਕਾਰਾ ਨੂੰ ਕੁਝ ਕੁ ਪੰਜਾਬੀ ਦੇ ਸ਼ਬਦ ਸਿਖਾਏ ਹਨ ਜਿੰਨ੍ਹਾਂ 'ਚ ਕੀ ਹਾਲ ਚਾਲ ਸਾਰਿਆਂ ਦਾ ਅਤੇ ਸਿਰਾ ਵਰਗੇ ਸ਼ਬਦ ਸ਼ਾਮਿਲ ਹਨ।

 

View this post on Instagram

 

Punjabi sikha rea si Alina nu? gaana on the way?

A post shared by Amrit Maan (@amritmaan106) on

ਹੁਣ ਇਹ ਤਾਂ ਆਉਣ ਵਾਲੇ ਗੀਤ 'ਚ ਹੀ ਪਤਾ ਚੱਲੇਗਾ ਕਿ ਅੰਮ੍ਰਿਤ ਮਾਨ ਨੇ ਆਪਣੇ ਗਾਣੇ ਦੀ ਮਾਡਲ ਅਲੀਨਾ ਨੂੰ ਕਿਹੋ ਜਿਹੀ ਪੰਜਾਬੀ ਸਿਖਾਈ ਹੈ। ਦੇਖਣਾ ਹੋਵੇਗਾ ਹੁਣ ਅੰਮ੍ਰਿਤ ਮਾਨ ਕਿਹੜਾ ਨਵਾਂ ਗੀਤ ਫੈਨਸ ਦੀ ਝੋਲੀ ਪਾਉਣ ਵਾਲੇ ਹਨ।

ਹੋਰ ਵੇਖੋ : ਪੰਜਾਬੀ ਇੰਡਸਟਰੀ 'ਚ ਅੰਮ੍ਰਿਤ ਮਾਨ ਦੇ 4 ਸਾਲ ਪੂਰੇ, ਗੀਤਾਂ ਦੇ ਨਾਲ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ

ਆਟੇ ਦੀ ਚਿੜ੍ਹੀ, ਅਤੇ ਦੋ ਦੂਣੀ ਪੰਜ ਵਰਗੀਆਂ ਫ਼ਿਲਮਾਂ 'ਚ ਮੁੱਖ ਭੂਮਿਕਾ ਨਿਭਾ ਕੇ ਫ਼ਿਲਮਾਂ 'ਚ ਵੀ ਆਪਣੀ ਕਲਾਕਾਰੀ ਦਾ ਛਾਪ ਛੱਡਣ ਵਾਲੇ ਅੰਮ੍ਰਿਤ ਮਾਨ ਕਈ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ 'ਚ ਪੈੱਗ ਦੀ ਵਾਸ਼ਨਾ, ਦੇਸੀ ਦਾ ਡਰੰਮ, ਕਾਲੀ ਕਮੈਰੋ, ਕਾਲਰ ਬੋਨ, ਮਿੱਠੀ ਮਿੱਠੀ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹਨਾਂ ਦੇ ਲਿਖੇ ਗੀਤ ਇੰਡਸਟਰੀ ਦੇ ਕਈ ਵੱਡੇ ਗਾਇਕ ਗਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network