
Amrit Maan writes song for his late friend Sidhu Moose Wala: ਪੰਜਾਬੀ ਮਿਊਜ਼ਿਕ ਜਗਤ ਦੇ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਛੋਟੇ ਭਰਾ ਤੇ ਖ਼ਾਸ ਦੋਸਤ ਸਿੱਧੂ ਮੂਸੇਵਾਲਾ ਲਈ ਗੀਤ ਲਿਖਿਆ ਹੈ। ਜਿਸ ਨੂੰ ਉਨ੍ਹਾਂ ਨੇ ਆਪਣੇ ਸਨੈਪਚੈਟ ਉੱਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਇਹ ਗੀਤ ਖੂਬ ਵਾਇਰਲ ਹੋ ਰਿਹਾ ਹੈ। ਅੰਮ੍ਰਿਤ ਮਾਨ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਸ਼ੇਅਰ ਕਰਕੇ ਯਾਦ ਕਰਦੇ ਰਹਿੰਦੇ ਹਨ।
ਹੋਰ ਪੜ੍ਹੋ : ਕਰਨ ਔਜਲਾ ਦਾ ਨਵਾਂ ਗੀਤ ‘ਮਾਂ’ ਹੋਇਆ ਲੀਕ, ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਇਹ ਗੀਤ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ ਗਾਇਆ ਹੈ। ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਨੇ ਫਿਰ ਟੁੱਟਣੇ ਆ ਰਿਕਾਰਡ ਲੋਕੋ, ਗੀਤ ਆਉਣੇ ਤਾੜ-ਤਾੜ ਲੋਕੋ, ਇਹ ਗੀਤ ਲਿਖੂਗੀ ਅਣਖਾਂ ਦੇ, ਮਾੜੇ ਦਾ ਕਾਲਜਾ ਛਿੱਲੂਗੀ ਇਹ ਕਲਮ ਦੁਬਾਰਾ ਜਨਮ ਲਉ, ਸਿੱਧੂਆ ਫਿਰ ਦੁਨੀਆ ਹਿੱਲੂਗੀ..’ ਇਸ ਗੀਤ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਸਨੈਪਚੈਟ ਵਾਲੀ ਵੀਡੀਓ ਉੱਤੇ ਲਿਖਿਆ ਹੈ ‘ਸਿੱਧੂ ਤੇਰੇ ਲਈ ਲਿਖਿਆ, ਤੂੰ ਦੁਬਾਰਾ ਆਵੇਂਗਾ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ‘ਚ...ਦੁਨੀਆ ਦੁਬਾਰਾ ਹਿੱਲੂਗੀ...ਅਜੇ ਮੁੱਕਿਆ ਨਹੀਂ..’

ਕੁਝ ਦਿਨ ਪਹਿਲਾਂ ਹੀ ਅੰਮ੍ਰਿਤ ਮਾਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ ‘ਕੁਝ ਲਿਖਣ ਦਾ ਦਿਲ ਨਹੀਂ ਕਰ ਰਿਹਾ. ..ਤੇਰੀ ਯਾਦ ਆ ਰਹੀ ਸੀ ਜੱਟਾ’। ਦੱਸ ਦਈਏ ਸਿੱਧੂ ਮੂਸੇਵਾਲਾ ਅਤੇ ਅੰਮ੍ਰਿਤ ਮਾਨ ਵਧੀਆ ਦੋਸਤ ਸਨ। ਦੋਵਾਂ ਨੇ ਇਕੱਠੇ ਗੀਤ ਵੀ ਕੱਢੇ ਸਨ।

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਜਵਾਹਕੇ ਪਿੰਡ ‘ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਗਿਆ ਸੀ। ਸਿੱਧੂ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
This is enough to make a grown man cry🥺😔💔#JusticeForSidhuMooseWala#AmritMaan#SidhuMooseWala pic.twitter.com/mwEALs6Nqf
— Harsh_Angi (@angi_harsh) August 4, 2022