ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਕਾਲਾ ਘੋੜਾ’ ਗੀਤ ਹੋਇਆ ਰਿਲੀਜ਼

written by Shaminder | March 19, 2021

ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਆਪਣੇ ਨਵੇਂ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ । ਉਨ੍ਹਾਂ ਦਾ ਇਹ ਨਵਾਂ ਗੀਤ ‘ਕਾਲਾ ਘੋੜਾ’ ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ ।

Amrit Maan Image From Amrit Maan Kaala Ghoda Song
ਹੋਰ ਪੜ੍ਹੋ : ਇਹ ਗੱਲ ਨਹੀਂ ਮੰਨਣ ‘ਤੇ ਨੀਰੂ ਬਾਜਵਾ ਨਾਲ ਨਰਾਜ਼ ਹੋਏ ਉਨ੍ਹਾਂ ਦੇ ਪਤੀ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ
Amrit Maan Image From Amrit Maan Kaala Ghoda Song
ਇਸ ਗੀਤ ‘ਚ ਜੱਟ ਦੇ ਸ਼ੌਂਕਾਂ ਦੀ ਗੱਲ ਕੀਤੀ ਗਈ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਕਈ ਗੀਤ ਦੇ ਚੁੱਕੇ ਹਨ ।ਉਨ੍ਹਾਂ ਦੇ ਹਾਲ ਹੀ ‘ਚ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਉਨ੍ਹਾਂ ਦਾ ਬੀਤੇ ਦਿਨੀਂ ਗਾਣਾ ਆਇਆ ਸੀ ‘ਸਿਰਾ ਈ ਹੋਊ’ ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।
Amrit Maan Image From Amrit Maan Kaala Ghoda Song
ਦਰਅਸਲ ਅੰਮ੍ਰਿਤ ਮਾਨ ਇੱਕ ਪੂਰੀ ਐਲਬਮ ਲੈ ਕੇ ਆ ਰਹੇ ਹਨ ਅਤੇ ਉਸੇ ਐਲਬਮ ਚੋਂ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੇ ਹਨ ।

0 Comments
0

You may also like