Advertisment

ਜਲਦ ਆ ਰਿਹਾ ਹੈ ਫ਼ਿਲਮ 'ਆਟੇ ਦੀ ਚਿੜੀ' ਦਾ ਨਵਾਂ ਗੀਤ "ਬਲੱਡ ਵਿੱਚ ਤੂੰ"

author-image
By Rajan Sharma
New Update
ਜਲਦ ਆ ਰਿਹਾ ਹੈ ਫ਼ਿਲਮ 'ਆਟੇ ਦੀ ਚਿੜੀ' ਦਾ ਨਵਾਂ ਗੀਤ "ਬਲੱਡ ਵਿੱਚ ਤੂੰ"
Advertisment

ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅਤੇ ਗਾਇਕੀ ਤੋਂ ਬਾਅਦ ਅਦਾਕਾਰੀ 'ਚ ਪੈਰ ਰੱਖਣ ਵਾਲੇ ਅੰਮ੍ਰਿਤ ਮਾਨ ਦੀ ਫ਼ਿਲਮ "ਆਟੇ ਦੀ ਚਿੜੀ" 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜੋ ਕਿ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਦੱਸ ਦੇਈਏ ਕਿ ਹਾਲ ਹੀ ਵਿੱਚ ਅੰਮ੍ਰਿਤ ਮਾਨ amrit maan ਨੇ ਆਪਣੇ ਇੰਸਟਾਗ੍ਰਾਮ ਤੇ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੇ ਗੀਤ "ਬਲੱਡ ਵਿੱਚ ਤੂੰ" punjabi song ਦਾ ਪੋਸਟਰ ਸਾਂਝਾ ਕੀਤਾ ਹੈ| ਅੰਮ੍ਰਿਤ ਮਾਨ ਨੇ ਆਪਣਾ ਇਹ ਪੋਸਟਰ ਸਾਂਝਾ ਕਰਦੇ ਹੋਏ ਨਾਲ ਲਿਖਿਆ : surprise tuhadey saarya layi . ਗੀਤ ਦੇ ਪੋਸਟਰ ਨੂੰ ਤਾਂ ਦੇਖ ਕੇ ਲੱਗ ਰਿਹਾ ਹੈ ਕਿ ਇਹ ਗੀਤ ਬੜਾ ਧਮਾਕੇਧਾਰ ਅਤੇ ਪਾਰਟੀ ਗੀਤ ਹੋਣ ਵਾਲਾ ਹੈ| ਪੋਸਟਰ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਲੁੱਕ ਅਤੇ ਜੋੜੀ ਬਹੁਤ ਸੋਹਣੀ ਲੱਗ ਰਹੀ ਹੈ|

Advertisment
https://www.instagram.com/p/BoOwGtsH_7g/?taken-by=amritmaan106

ਕੁਝ ਦਿਨ ਪਹਿਲਾਂ ਹੀ ਫ਼ਿਲਮ ਦੀ ਸਟਾਰਕਾਸਟ ਟੀਮ ਵਲੋਂ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਇੱਕ ਹੋਰ ਬੇਹੱਦ ਸੋਹਣਾ ਪੋਸਟਰ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਬੜੀ ਹੀ ਖੂਬਸੂਰਤ ਪੰਜਾਬੀ ਪੋਸ਼ਾਕ ਵਿੱਚ ਨਜ਼ਰ ਆ ਰਹੇ ਹਨ| ਉਹਨਾਂ ਦੋਨਾਂ ਪਿੱਛੇ ਇੱਕ ਛੋਟਾ ਜਿਹਾ ਸਰਦਾਰ ਵੀ ਪੋਸਟਰ ਨੂੰ ਬਹੁਤ ਰੌਣਕ ਲਾ ਰਿਹਾ ਹੈ| ਅੰਮ੍ਰਿਤ ਮਾਨ ਨੇ ਪੋਸਟਰ ਸਾਂਝਾ ਕਰਦੇ ਹੋਏ ਨਾਲ ਹੀ ਲਿਖਿਆ ਕੀ: ao ji first official POSTER release hogya ji saadi film AATE DI CHIDI da releasing on 19th October??.

https://www.instagram.com/p/BnLooABn-fC/?taken-by=amritmaan106
Advertisment

ਗੱਲ ਫ਼ਿਲਮ ਦੀ ਕਰੀਏ ਤਾਂ ਦੱਸ ਦੇਈਏ ਕੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਤੋਂ ਇਲਾਵਾ ਇਸ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਸਰਦਾਰ ਸੋਹੀ ਵੀ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਨਜ਼ਰ ਆਉਣਗੇ|

Aate Di Chidi

ਇਹ ਇਕ ਕਾਮੇਡੀ ਫਿਲਮ ਹੈ ਅਤੇ ਇਹ ਪੰਜਾਬ ਦੇ ਮੁੱਦਿਆਂ ਨੂੰ ਹਾਸੇਪੂਰਨ ਤਰੀਕੇ ਨਾਲ ਦਿਖਾ ਕੇ ਦਰਸ਼ਕਾਂ ਨੂੰ ਪਸੰਦ ਆਉਣ ਦੀ ਉੱਮੀਦ ਹੈ|

Advertisment

Stay updated with the latest news headlines.

Follow us:
Advertisment
Advertisment
Latest Stories
Advertisment