ਅੰਮ੍ਰਿਤਾ ਰਾਓ ਅਤੇ ਆਰ ਜੇ ਅਨਮੋਲ ਨੇ ਸਾਂਝੀ ਕੀਤੀ ਆਪਣੇ ਬੇਟੇ ਦੀ ਪਹਿਲੀ ਤਸਵੀਰ

Written by  Shaminder   |  November 06th 2020 01:04 PM  |  Updated: November 06th 2020 01:04 PM

ਅੰਮ੍ਰਿਤਾ ਰਾਓ ਅਤੇ ਆਰ ਜੇ ਅਨਮੋਲ ਨੇ ਸਾਂਝੀ ਕੀਤੀ ਆਪਣੇ ਬੇਟੇ ਦੀ ਪਹਿਲੀ ਤਸਵੀਰ

ਅੰਮ੍ਰਿਤਾ ਰਾਓ ਜਿਨ੍ਹਾਂ ਦੇ ਘਰ ਕੁਝ ਦਿਨ ਪਹਿਲਾਂ ਬੇਟੇ ਨੇ ਜਨਮ ਲਿਆ ਹੈ । ਉਨ੍ਹਾਂ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ । ਉਨ੍ਹਾਂ ਦੇ ਪ੍ਰਸ਼ੰਸਕ ਬੱਚੇ ਦੀ ਪਹਿਲੀ ਝਲਕ ਵੇਖਣ ਲਈ ਉਤਾਵਲੇ ਸਨ ।

Amrita And RJ Anmol

ਇਸ ਦੇ ਨਾਲ ਹੀ ਪ੍ਰਸ਼ੰਸਕਾਂ ‘ਚ ਇਸ ਗੱਲ ਨੂੰ ਲੈ ਕੇ ਵੀ ਬੇਸਬਰੀ ਸੀ ਕਿ ਇਸ ਜੋੜੇ ਨੇ ਆਪਣੇ ਨਵਜਾਤ ਬੱਚੇ ਦਾ ਕੀ ਨਾਮ ਰੱਖਿਆ ਹੋਵੇਗਾ।ਇੰਤਜ਼ਾਰ ਆਖਿਰਕਾਰ ਖਤਮ ਹੋਇਆ ਤੇ ਇਸ ਜੋੜੇ ਨੇ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਵੀ ਕਰ ਦਿੱਤਾ ਹੈ ।

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੂੰ ਮਿਲੀ ਪੁੱੱਤਰ ਦੀ ਦਾਤ, ਪ੍ਰਸ਼ੰਸਕ ਦੇ ਰਹੇ ਵਧਾਈ

Amrita

ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਵੀਰ ਰੱਖਿਆ ਹੈ ।ਅੰਮ੍ਰਿਤਾ ਰਾਓ ਅਤੇ ਆਰ ਜੇ ਅਨਮੋਲ ਵੱਲੋਂ ਜੋ ਤਸਵੀਰ ਸਾਂਝੀ ਕੀਤੀ ਗਈ ਹੈ ਉਸ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਨੇ ਬੇਟੇ ਵੀਰ ਦੀ ਛੋਟੀ ਜਿਹੀ ਮੁੱਠੀ ਵਿਖਾਈ ਦੇ ਰਹੀ ਹੈ ਅਤੇ ਉਨ੍ਹਾਂ ਨੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ।

amrita rao

‘ਹੈਲੋ ਵਰਲਡ…ਸਾਡੇ ਬੇਟੇ ਨੂੰ ਮਿਲੋ, ਤੁਹਾਡੀਆਂ ਦੁਆਵਾਂ ਦੀ ਲੋੜ ਹੈ’ । ਦੋਵਾਂ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network