ਅੰਮ੍ਰਿਤਾ ਰਾਓ ਨੇ ਦੱਸਿਆ ਪਤੀ ਆਰ ਜੇ ਅਨਮੋਲ ਨੇ ਕਿਸ ਤਰ੍ਹਾਂ ਲਾਈਵ ਰੇਡੀਓ ‘ਤੇ ਕੀਤਾ ਸੀ ਪ੍ਰਪੋਜ਼, ਵੀਡੀਓ ਕੀਤਾ ਸਾਂਝਾ

written by Shaminder | November 13, 2021

ਅੰਮ੍ਰਿਤਾ ਰਾਓ (Amrita Rao)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਦਾਕਾਰਾ ਨੇ ਦੱਸਿਆ ਹੈ ਕਿ ਕਿਵੇਂ ਉਸ ਦੇ ਪਤੀ ਆਰ ਜੇ ਅਨਮੋਲ(RJ Anmol) ਨੇ ਉਸ ਨੂੰ ਲਾਈਵ ਪ੍ਰਪੋਜ਼ ਕੀਤਾ ਸੀ । ਅੰਮ੍ਰਿਤਾ ਰਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਿਸ ਵੀਡੀਓ ਨੂੰ ਸਾਂਝਾ ਕੀਤਾ ਹੈ । ਉਸ ਵੀਡੀਓ ‘ਚ ਉਹ ਦੱਸ ਰਹੀ ਹੈ ਕਿ ਆਰ ਜੇ ਅਨਮੋਲ ਰੇਡੀਓ ‘ਤੇ ਆਪਣੇ ਸ਼ੋਅ ਦਾ ਪ੍ਰਸਾਰਣ ਕਰ ਰਹੇ ਸਨ ਅਤੇ ਸ਼ੂਟਿੰਗ ਤੋਂ ਵਾਪਸ ਆਉਣ ਤੋਂ ਬਾਅਦ ਅੰਮ੍ਰਿਤਾ ਇਸ ਸ਼ੋਅ ਨੂੰ ਸੁਣ ਰਹੀ ਸੀ ।

amrita rao image From instagram

ਹੋਰ ਪੜ੍ਹੋ : ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦੇ ਵਿਆਹ ਵਿੱਚ ਇਹਨਾਂ ਮਹਿਮਾਨਾਂ ਨੂੰ ਦਿੱਤਾ ਗਿਆ ਸੱਦਾ, ਮਹਿਮਾਨਾਂ ਦੀ ਲਿਸਟ ਆਈ ਸਾਹਮਣੇ

ਉਸ ਨੇ ਦੱਸਿਆ ਕਿ ‘ਅਸੀਂ ਦੋਸਤ ਸੀ, ਪਰ ਉਸ ਦਿਨ ਲੱਗਿਆ ਕਿ ‘ਅੱਜ ਮੈਸੇਜ ਕਰ ਦੇਵਾਂ ਤਾਂ ਥੋੜਾ ਜ਼ਿਆਦਾ ਤਾਂ ਨਹੀਂ ਹੋਵੇਗਾ’।ਇਸ ਤੋਂ ਬਾਅਦ ਅੰਮ੍ਰਿਤਾ ਨੇ ਅਨਮੋਲ ਨੂੰ ਇੱਕ ਮੈਸੇਜ ਕਰਕੇ ਦੱਸਿਆ ਕਿ ਉਹ ਇਸ ਸ਼ੋਅ ਨੂੰ ਸੁਣ ਰਹੀ ਹੈ ।

Amrita Rao -min image From instagram

ਇਸ ‘ਤੇ ਅਨਮੋਲ ਨੇ ਜਵਾਬ ਦਿੰਦੇ ਹੋਏ ਅਦਾਕਾਰਾ ਨੂੰ ਅਗਲੇ ਪੰਜਾਂ ਮਿੰਟਾਂ ਤੱਕ ਰੇਡੀਓ ਸੁਣਨ ਦੇ ਲਈ ਕਿਹਾ । ਇਸ ‘ਤੇ ਅਦਾਕਾਰਾ ਨੇ ਕਿਹਾ ਕਿ ‘ਮੈਨੂੰ ਲੱਗਿਆ ਕਿ ਕੁਝ ਗੜਬੜ ਹੈ ਬੌਸ’। ਇਸੇ ਦੌਰਾਨ ਅਨਮੋਲ ਨੇ ਦੱਸਿਆ ਕਿ ‘ਮੈਨੂੰ ਲੱਗਿਆ ਲੋਹਾ ਗਰਮ ਹੈ, ਮਾਰ ਦਓ ਹਥੌੜਾ’।

 

View this post on Instagram

 

A post shared by RJ Anmol 🇮🇳 (@rjanmol27)

ਜਿਸ ਤੋਂ ਬਾਅਦ ਅਨਮੋਲ ਨੇ ਅੰਮ੍ਰਿਤਾ ਦਾ ਪਸੰਦੀਦਾ ਗਾਣਾ ਚਾਂਦਨੀ ਰਾਤ ਮੇਂ ਵਜਾਇਆ । ਅਨਮੋਲ ਕਿਹਾ ਕਿ ‘ਮਾਈਕ ਆਨ ਅਤੇ ਅੱਜ ਦੀ ਰਾਤ ਆਪਣੇ ਦਿਲ ਦੀ ਗੱਲ ਕਹਿਣ ਵਾਲਾ ਹਾਂ ਜੋ ਸੁਣ ਰਹੀ ਹੈ ਇਸ ਸਮੇਂ’। ਇਸ ਤਰ੍ਹਾਂ ਮੈਂ ਆਪਣੀ ਸੁੰਦਰੀ ਨੂੰ ਰੇਡੀਓ ‘ਤੇ ਲਾਈਵ ਪ੍ਰਪੋਜ਼ ਕੀਤਾ’। ਦੱਸ ਦਈਏ ਕਿ ਅੰਮ੍ਰਿਤਾ ਰਾਓ ਨੇ ਕੁਝ ਮਹੀਨੇ ਪਹਿਲਾਂ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ।

 

You may also like