ਸੰਨੀ ਦਿਓਲ ਦੇ ਪਿਆਰ ‘ਚ ਪਾਗਲ ਸੀ ਅੰਮ੍ਰਿਤਾ ਸਿੰਘ, ਇਸ ਕਰਕੇ ਬਣਾ ਲਈ ਸੀ ਅਦਾਕਾਰ ਤੋਂ ਦੂਰੀ

written by Shaminder | January 29, 2022

ਸੰਨੀ ਦਿਓਲ (Sunny Deol) ਅਜਿਹੇ ਅਦਾਕਾਰ ਹਨ । ਜਿਨ੍ਹਾਂ ਦਾ ਨਾਮ ਕਈ ਅਭਿਨੇਤਰੀਆਂ ਦੇ ਨਾਲ ਜੁੜਿਆ । 80 ਅਤੇ ਨੱਬੇ ਦੇ ਦਹਾਕੇ ‘ਚ ਉਨ੍ਹਾਂ ਦੇ ਨਾਮ ਕਈ ਅਭਿਨੇਤਰੀਆਂ ਦੇ ਨਾਲ ਜੁੜੇ ਸਨ । ਜਿਸ ‘ਚ ਅਦਾਕਾਰਾ ਅੰਮ੍ਰਿਤਾ ਸਿੰਘ (Amrita Singh) ਵੀ ਰਹੀ ਹੈ । ਅੰਮ੍ਰਿਤਾ ਸਿੰਘ ਨੇ ਫ਼ਿਲਮ ‘ਬੇਤਾਬ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ ।ਇਸ ਫਿਲਮ 'ਚ ਅਦਾਕਾਰਾ ਦੇ ਨਾਲ ਸੰਨੀ ਦਿਓਲ ਮੁੱਖ ਭੂਮਿਕਾ 'ਚ ਸਨ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੀ ਸ਼ੂਟਿੰਗ ਦੌਰਾਨ ਅੰਮ੍ਰਿਤਾ ਅਤੇ ਸੰਨੀ ਵਿਚਾਲੇ ਨੇੜਤਾ ਵਧ ਗਈ ਸੀ।

 

ਹੋਰ ਪੜ੍ਹੋ : ਵਾਲ ਝੜਨ ਅਤੇ ਸਿੱਕਰੀ ਤੋਂ ਹੋ ਪ੍ਰੇਸ਼ਾਨ ਤਾਂ ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਸਿੰਘ ਸੰਨੀ ਦਿਓਲ 'ਤੇ ਪੂਰੀ ਤਰ੍ਹਾਂ ਨਾਲ ਲੱਟੂ ਹੋ ਚੁੱਕੀ ਸੀ। ਹਾਲਾਂਕਿ ਇਸ ਦੌਰਾਨ ਅੰਮ੍ਰਿਤਾ ਨੂੰ ਇਕ ਅਜਿਹੀ ਖਬਰ ਮਿਲੀ, ਜਿਸ ਕਾਰਨ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੰਨੀ ਦਿਓਲ ਨੇ ਵਿਦੇਸ਼ ‘ਚ ਪੂਜਾ ਦੇ ਨਾਲ ਵਿਆਹ ਕਰਵਾ ਲਿਆ ਸੀ । ਪਰ ਇਸ ਦੀ ਭਿਣਕ ਤੱਕ ਕਿਸੇ ਨੂੰ ਨਹੀਂ ਸੀ ਪੈਣ ਦਿੱਤੀ ।

ਅੰਮ੍ਰਿਤਾ ਸਿੰਘ ਸੰਨੀ ਦੇ ਪਿਆਰ ‘ਚ ਇਸ ਕਦਰ ਦੀਵਾਨੀ ਸੀ ਕਿ ਉਹ ਸੰਨੀ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਸੀ ।ਪਰ ਐਨ ਮੌਕੇ ‘ਤੇ ਉਸ ਨੂੰ ਸੰਨੀ ਦੇ ਵਿਆਹ ਬਾਰੇ ਪਤਾ ਲੱਗ ਗਿਆ ਸੀ ਜਿਸ ਤੋਂ ਬਾਅਦ ਅਦਾਕਾਰਾ ਨੇ ਸੰਨੀ ਤੋਂ ਦੂਰੀ ਬਣਾ ਲਈ ਸੀ ਅਤੇ ਬਾਅਦ ‘ਚ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਸੀ । ਸੰਨੀ ਦਿਓਲ ਨੇ ਮੀਡੀਆ ਤੋਂ ਆਪਣੇ ਵਿਆਹ ਦੀ ਖ਼ਬਰ ਕਾਫੀ ਦੇਰ ਤੱਕ ਛਿਪਾਈ ਰੱਖੀ ਸੀ । ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਉਸ ਦੀ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਵਿਆਹ ਦੀ ਖਬਰ ਬਾਹਰ ਆਏ ।

 

You may also like