ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ ਇਹਨਾਂ ਗਾਇਕਾਵਾਂ ਨੂੰ, ਤੁਹਾਡੀ ਨਜ਼ਰ 'ਚ ਕਿਹੜੀ ਗਾਇਕਾ ਹੈ ਸਭ ਤੋਂ ਹਿੱਟ 

Written by  Rupinder Kaler   |  May 15th 2019 04:27 PM  |  Updated: May 15th 2019 04:27 PM

ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ ਇਹਨਾਂ ਗਾਇਕਾਵਾਂ ਨੂੰ, ਤੁਹਾਡੀ ਨਜ਼ਰ 'ਚ ਕਿਹੜੀ ਗਾਇਕਾ ਹੈ ਸਭ ਤੋਂ ਹਿੱਟ 

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੁਝ ਫੀਮੇਲ ਸਿੰਗਰ ਇਸ ਤਰ੍ਹਾਂ ਦੀਆਂ ਵੀ ਹਨ ਜਿਨ੍ਹਾਂ ਨੇ ਆਪਣੀ ਅਵਾਜ਼ ਦੇ ਦਮ ਤੇ ਨਾਂ ਸਿਰਫ਼ ਸਰੋਤਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਬਲਕਿ ਉਹਨਾਂ ਉਹਨਾਂ ਦੀ ਅਵਾਜ਼ ਕਰਕੇ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਦੇ ਖਿਤਾਬ ਨਾਲ ਵੀ ਨਿਵਾਜਿਆ ਜਾਂਦਾ ਸੀ । ਇਸ ਆਰਟੀਕਲ ਵਿੱਚ ਇਸੇ ਤਰ੍ਹਾਂ ਦੀਆਂ ਕੁਝ ਗਾਇਕਾਵਾਂ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ ।

amrita virk amrita virk

ਸਭ ਤੋਂ ਪਹਿਲਾਂ ਗੱਲ ਅੰਮ੍ਰਿਤਾ ਵਿਰਕ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਹਰ ਅਖਾੜੇ ਵਿੱਚ ਏਨੀਂ ਭੀੜ ਦਿਖਾਈ ਦਿੰਦੀ ਹੈ ਕਿ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਮਿਲਦੀ ।  ਉਸ ਦਾ ਜਨਮ 11 ਜੂਨ 1975 ਨੂੰ ਜਲੰਧਰ ਦੇ ਪਿੰਡ ਵਿਰਕ ਵਿੱਚ ਹੋਇਆ । ਉਹਨਾਂ ਨੂੰ ਬਚਪਨ ਤੋਂ ਹੀ ਗਾਣੇ ਗਾਉਣ ਦਾ ਸ਼ੌਂਕ ਸੀ । ਅੰਮ੍ਰਿਤਾ ਦੇ ਪਿਤਾ ਵੀ ਵਧੀਆ ਗਾਇਕ ਸਨ, ਇਸ ਲਈ ਵਿਰਕ ਨੇ ਆਪਣੇ ਪਿਤਾ ਤੋਂ ਹੀ ਸੰਗੀਤ ਦਾ ਹਰ ਵਲ੍ਹ ਸਿਖਿਆ ਸੀ ।

https://www.youtube.com/watch?v=-zQpl1H44NM

ਪਿਤਾ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਅੰਮ੍ਰਿਤਾ ਵਿਰਕ ਨੇ ਬਚਪਨ ਵਿੱਚ ਹੀ ਚਮਕੀਲੇ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ । ਚਮਕੀਲੇ ਦਾ ਗਾਣਿਆਂ ਵਿੱਚੋਂ ਅੰਮ੍ਰਿਤਾ ਨੂੰ ਤਲਵਾਰ ਮੈਂ ਕਲਗੀਧਰ ਦੀ ਸਭ ਤੋਂ ਵੱਧ ਪਸੰਦ ਸੀ ।  ਅੰਮ੍ਰਿਤਾ ਵਿਰਕ ਜਿਸ ਸਮੇਂ ਦਸਵੀਂ ਵਿੱਚ ਸਨ ਤਾਂ ਉਸ ਸਮੇਂ ਉਹਨਾਂ ਦੇ ਸਕੂਲ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਹੋਇਆ ਸੀ । ਇਸ ਪ੍ਰੋਗਰਾਮ ਵਿੱਚ ਅੰਮ੍ਰਿਤਾ ਵਿਰਕ ਨੇ ਜਦੋਂ ਗਾਣਾ ਗਾਇਆ ਤਾਂ ਉਸ ਪ੍ਰੋਗਰਾਮ ਵਿੱਚ ਮੌਜੂਦ ਕਈ ਗਾਇਕਾਂ ਨੇ ਉਸ ਦੀ ਬਹੁਤ ਸ਼ਲਾਘਾ ਕੀਤੀ ਸੀ ਜਿਸ ਤੋਂ ਬਾਅਦ ਅੰਮ੍ਰਿਤਾ ਵਿਰਕ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਗਾਉਣ ਦਾ ਮਨ ਬਣਾ ਲਿਆ ਸੀ ।

https://www.youtube.com/watch?v=JZ9uL2f0RpA

ਅੰਮ੍ਰਿਤਾ ਵਿਰਕ ਨੇ 1997 ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੈਰ ਰੱਖਿਆ ਸੀ । ਸਭ ਤੋਂ ਪਹਿਲਾਂ ਉਹਨਾਂ ਨੇ ਮੇਜਰ ਰਾਜਸਥਾਨੀ ਨਾਲ ਗਾਉਣਾ ਸ਼ੁਰੂ ਕੀਤਾ ਸੀ । ਅੰਮ੍ਰਿਤਾ ਵਿਰਕ ਨੇ ਮੇਜਰ ਰਾਜਸਥਾਨੀ ਨਾਲ ਤਿੰਨ ਚਾਰ ਮਹੀਨੇ ਹੀ ਕੰਮ ਕੀਤਾ ਪਰ ਉਹਨਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਅੰਮ੍ਰਿਤਾ ਸੋਲੋ ਗਾਣੇ ਗਾਵੇ । ਅੰਮ੍ਰਿਤਾ ਵਿਰਕ ਨੇ 1998 ਵਿੱਚ ਪਹਿਲੀ ਕੈਸੇਟ ਕੱਲੀ ਬਹਿਕੇ ਰੋ ਲੈਨੀ ਹਾਂ ਕੱਢੀ ।

https://www.youtube.com/watch?v=4_MorQZ_0zs

ਅੰਮ੍ਰਿਤਾ ਵਿਰਕ ਦੀ ਇਹ ਕੈਸੇਟ ਸੁਪਰ ਹਿੱਟ ਰਹੀ ਲੋਕਾਂ ਨੇ ਇਸ ਕੈਸੇਟ ਨੂੰ ਬਹੁਤ ਪਿਆਰ ਦਿੱਤਾ । ਅੰਮ੍ਰਿਤਾ ਵਿਰਕ ਨੇ ਗਾਇਕੀ ਦੇ ਖੇਤਰ ਵਿੱਚ ਕਈ ਰਿਕਾਰਡ ਕਾਇਮ ਕੀਤੇ ਹਨ । ਉਹਨਾਂ ਨੇ ਇੱਕ ਮਹੀਨੇ ਵਿੱਚ 40 ਸ਼ੋਅ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ ਜਿਹੜਾ ਕਿ ਹੁਣ ਤੱਕ ਕੋਈ ਨਹੀਂ ਤੋੜ ਸਕਿਆ । ਇਸ ਤੋਂ ਇਲਾਵਾ ਇੱਕ ਸਾਲ ਵਿੱਚ 10  ਕੈਸੇਟਾਂ ਕਰਨ ਦਾ ਰਿਕਾਰਡ ਵੀ ਉਹਨਾਂ ਦੇ ਨਾਂ ਬੋਲਦਾ ਹੈ । ਅੰਮ੍ਰਿਤਾ ਵਿਰਕ ਨੂੰ ਫੀਮੇਲ ਚਮਕੀਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਰਿਕਾਰਡ ਚਮਕੀਲੇ ਦੇ ਨਾਂ ਹੀ ਬੋਲਦੇ ਸਨ ।

https://www.youtube.com/watch?v=fZVxQFdg0AY

ਅੰਮ੍ਰਿਤਾ ਵਿਰਕ ਦੇ ਸੰਗੀਤਕ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਲਗਭਗ 56 ਕੈਸੇਟਾਂ ਬਜ਼ਾਰ ਵਿੱਚ ਆ ਚੁੱਕੀਆਂ ਹਨ । 4੦੦ ਤੋਂ ਵੱਧ ਗਾਣੇ ਉਹਨਾਂ ਦੇ ਗਾਣੇ ਆ ਚੁੱਕੇ ਹਨ । ਜੇਕਰ ਉਹਨਾਂ ਦੀਆਂ ਸੁਪਰ ਹਿੱਟ ਐਲਬਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਵਿਛੋੜਾ ਪੈ ਗਿਆ ਸਾਡਾ, ਟੁੱਟ ਕੇ ਸ਼ਰੀਕ ਬਣ ਗਿਆ, ਤੂੰ ਮੈਨੂੰ ਭੁੱਲ ਜਾਵੇਗਾ, ਟਿਮ-ਟਿਮਾਉਂਦੇ ਤਾਰੇ ਉਹਨਾਂ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕੈਸੇਟਾਂ ਸਨ । ਇਸ ਤੋਂ ਇਲਾਵਾ ਮੇਰੇ ਪਿੰਡ ਦੀਆਂ ਗਲੀਆਂ ਵਿੱਚੋਂ ਕੀ ਲੱਭਦਾ ਸਰਦਾਰਾ, ਕਿਹੜਾ ਸਾਬਣ ਲਾਵਾਂ ਰੰਗ ਦੇ ਕਾਲੇ ਨੂੰ, ਤੇਰੀ ਪੱਗ ਦੀ ਝਾਲਰ ਬਣ ਜਾਵਾ ਪੁਲਸੀਆ ਯਾਰਾ, ਬੰਬੇ ਕਦੇ ਗੁਹਾਟੀ ਸਮੇਤ ਕਈ ਕੈਸੇਟਾਂ ਸੁਪਰ ਡੁਪਰ ਹਿੱਟ ਰਹੀਆਂ ਹਨ । ਜੇਕਰ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਸਾਲ 2੦੦੦ ਵਿੱਚ ਮਲਕੀਤ ਸਿੰਘ ਬੈਗੋਵਾਲ ਨਾਲ ਹੋਇਆ ।

jaswinder brar jaswinder brar

ਅੰਮ੍ਰਿਤਾ ਵਿਰਕ ਤੋਂ ਬਾਅਦ ਗੱਲ ਜਸਵਿੰਦਰ ਬਰਾੜ ਦੀ ਕਰਦੇ ਹਾਂ ।  ਜਸਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 8 ਸਤੰਬਰ 1973  ਨੂੰ ਮਾਤਾ ਨਰਿੰਦਰ ਕੌਰ ਤੇ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ ਵਿੱਚ ਹੋਇਆ ਸੀ । ਜਸਵਿੰਦਰ ਬਰਾੜ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ । ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਦਾ ਵਿਆਹ 2000 ਵਿੱਚ ਰਣਜੀਤ ਸਿੰਘ ਸਿੱਧੂ ਨਾਲ ਹੋਈ ।ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਹੋਈ ਜਿਸ ਦਾ ਨਾਂ ਜਸ਼ਨਪ੍ਰੀਤ ਕੌਰ ਸਿੱਧੂ ਹੈ ।

https://www.youtube.com/watch?v=zH41H0jRGQk

ਜਸਵਿੰਦਰ ਬਰਾੜ ਮੁਤਾਬਿਕ ਉਹਨਾਂ ਦੀ ਗਾਇਕੀ ਦਾ ਸਫਰ ਸੌਖਾ ਨਹੀਂ ਸੀ ਕਿਉਂਕਿ ਜਿਸ ਸਮੇਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਗਾਇਕੀ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ ।ਇਸ ਲਈ ਉਹਨਾਂ ਦੇ ਕੁਝ ਕਰੀਬੀਆਂ ਨੇ ਵੀ ਉਹਨਾਂ ਦਾ ਵਿਰੋਧ ਕੀਤਾ ਸੀ । ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਗਾਇਕੀ ਦਾ ਸਫਰ ਜਾਰੀ ਰੱਖਿਆ । ਗਾਇਕੀ ਦੇ ਸਫਰ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੱਛੇ ਵੀ ਇੱਕ ਕਹਾਣੀ ਹੈ ।

https://www.youtube.com/watch?v=KZYxsXnB49A

ਜਸਵਿੰਦਰ ਬਰਾੜ ਮੁਤਾਬਿਕ ਇੱਕ ਵਾਰ ਉਹ ਕਿਸੇ ਗਾਇਕ ਨਾਲ ਅਖਾੜੇ ਤੇ ਗਏ ਸਨ, ਇਸ ਅਖਾੜੇ ਵਿੱਚ ਉਹਨਾਂ ਨੇ ਕੁਲਦੀਪ ਮਾਣਕ ਦੇ ਗਾਣੇ ਗਾਏ ਸਨ ।ਪਰ ਜਦੋਂ ਉਹ ਆਪਣੀ ਪ੍ਰਫਾਰਮੈਸ ਦੇ ਕੇ ਸਟੇਜ਼ ਤੋਂ ਥੱਲੇ ਉੱਤਰੀ ਤਾਂ ਲੋਕਾਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਉਹਨਾਂ ਨੂੰ ਦੁਬਾਰਾ ਸਟੇਜ਼ ਤੇ ਜਾ ਕੇ ਗਾਉਣਾ ਪਿਆ।ਜਿਸ ਗਾਇਕ ਨਾਲ ਉਹ ਅਖਾੜੇ ਵਿੱਚ ਆਏ ਸਨ, ਲੋਕ ਉਸ ਗਾਇਕ ਨੂੰ ਭੁੱਲ ਹੀ ਗਏ ਸਨ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ।

https://www.youtube.com/watch?v=V8OqnwHHFiM

ਜਸਵਿੰਦਰ ਬਰਾੜ ਨੇ 1990 ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਕੈਸੇਟ ਦਾ ਨਾਂ ਸੀ ਕੀਮਤੀ ਚੀਜ ਸੀ, ਇਸ ਤੋਂ ਬਾਅਦ ਉਹਨਾਂ ਦੀ ਕੈਸੇਟ ਆਈ ਖੁੱਲਾ ਅਖਾੜਾ, ਰਾਂਝਾ ਜੋਗੀ ਹੋ ਗਿਆ ਇਹ ਕੈਸੇਟਾਂ ਸੁਪਰ ਹਿੱਟ ਰਹੀਆਂ । ਜਸਵਿੰਦਰ ਬਰਾੜ ਨੇ ਜਿਆਦਾ ਲਾਈਵ ਅਖਾੜੇ ਕੀਤੇ ਹਨ । ਇਸ ਲਈ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ । ਜਵਿੰਦਰ ਬਰਾੜ ਨੂੰ ਫੌਕ ਕਵੀਨ ਵੀ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਲੋਕ ਤੱਥਾਂ ਲਈ ਵੀ ਜਾਣਿਆ ਜਾਂਦਾ ਹੈ । ਜਸਵਿੰਦਰ ਬਰਾੜ ਨੂੰ ਉਹਨਾਂ ਦੀ ਗਾਇਕੀ ਲਈ ਕਈ ਅਵਾਰਡ ਮਿਲੇ ਹਨ ।

amar noorie amar noorie

ਅਮਰ ਨੂਰੀ ਦਾ ਨਾਂ ਆਉਂਦੇ ਹੀ ਇੱਕ ਮਿੱਠੀ ਜਿਹੀ ਅਵਾਜ਼ ਕੰਨਾਂ ਵਿੱਚ ਰਸ ਘੋਲਦੀ ਹੈ । ਇਹ ਅਵਾਜ਼ ਇਸ ਲਈ ਵੀ ਰਸ ਘੋਲਦੀ ਹੈ ਕਿਉਂਕਿ ਨੂਰੀ ਦੇ ਪਿਤਾ ਰੌਂਸ਼ਨ ਸਾਗਰ ਵੀ ਇੱਕ ਗਵੱਈਏ ਸਨ ਤੇ ਰੌਸ਼ਨ ਸਾਗਰ ਯਮਲਾ ਜੱਟ ਦੇ ਸ਼ਗਿਰਦ ਸਨ । ਨੂਰੀ ਦਾ ਜਨਮ ਰੋਪੜ ਵਿੱਚ ਹੋਇਆ ਸੀ । ਇੱਥੇ ਹੀ ਨੂਰੀ ਨੇ ਆਪਣੀ ਸਕੂਲ ਦੀ ਪੜਾਈ ਕੀਤੀ ਸੀ ਤੇ ਆਪਣਾ ਬਚਪਨ ਗੁਜ਼ਾਰਿਆ ਸੀ ।ਅਮਰ ਨੂਰੀ ਜਦੋਂ ਛੇ ਸਾਲ ਦੀ ਸੀ ਤਾਂ ਰੌਸ਼ਨ ਸਾਗਰ ਨੇ ਨੂਰੀ ਨੂੰ ਗਾਣਾ ਗਾਉਂਦੇ ਹੋਏ ਸੁਣਿਆ ਸੀ, ਨੂਰੀ ਦਾ ਗਾਣਾ ਸੁਣ ਕੇ ਰੌਸ਼ਨ ਸਾਗਰ ਏਨੇ ਖੁਸ਼ ਹੋਏ ਕਿ ਉਹਨਾਂ ਨੇ ਨੂਰੀ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਕੇ ਆਉਣ ਦਾ ਮਨ ਬਣਾ ਲਿਆ । ਗਾਇਕੀ ਦੇ ਖੇਤਰ ਵਿੱਚ ਨੂਰੀ ਨੂੰ ਆਉਂਦੇ ਦੇਖ ਉਸ ਦੇ ਕੁਝ ਰਿਸ਼ਤੇਦਾਰਾਂ ਨੇ ਇਤਰਾਜ਼ ਵੀ ਕੀਤਾ ਪਰ ਰੋਸ਼ਨ ਸਾਗਰ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ।

https://www.youtube.com/watch?v=X9cvuFu27iQ

ਨੂਰੀ ਨੇ 7 ਸਾਲਾ ਦੀ ਉਮਰ ਵਿੱਚ ਸਟੇਜ਼ ਤੇ ਪਹਿਲਾ ਗਾਣਾ ਗਾਇਆ ਸੀ । ਜੱਟ ਦਾ ਟਰੈਕਟਰ ਵੇ ਅੱਜ ਬੰਜਰਾਂ ਦੀ ਜ਼ੁਲਫ ਸਵਾਰੇ ਇਹ ਗਾਣਾ ਨੂਰੀ ਦਾ ਪਹਿਲਾ ਗਾਣਾ ਸੀ ਜਿਹੜਾ ਸਟੇਜ਼ ਤੇ ਗਾਇਆ ਸੀ । ਗਾਇਕਾ ਦੇ ਤੌਰ ਤੇ ਅਮਰ ਨੂਰੀ ਦਾ ਪਹਿਲਾ ਅਖਾੜਾ ਰਾਮਪੁਰਾ ਫੂਲ ਵਿੱਚ ਲੱਗਿਆ ਸੀ ਇਹ ਅਖਾੜਾ ਰੈੱਡ ਕਰਾਸ ਵੱਲੋਂ ਲਗਵਾਇਆ ਗਿਆ ਸੀ । ਨੂਰੀ ਦਾ ਪਹਿਲਾ ਗਾਣਾ ਐਡਰਿਕੋ ਕੰਪਨੀ ਨੇ ਰਿਕਾਰਡ ਕੀਤਾ ਸੀ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਉਹ ਸੀ ਹੀਰ । ਨੂਰੀ ਦਾ ਦੂਜਾ ਗਾਣਾ ਦੀਦਾਰ ਸੰਧੂ ਦੇ ਨਾਲ ਰਿਕਾਰਡ ਹੋਇਆ ਸੀ ਇਸ ਦੇ ਬੋਲ ਸਨ ਚੰਦ ਚਾਂਦਨੀ ਰਾਤ ਤਾਰਾ ਕੋਈ ਕੋਈ ਆ ਵਿਆਹ ਮੁਕਲਾਵਾ ਇੱਕਠੇ ਜੋੜੀ ਨਵੀਂ ਨਰੋਈ ਆ ।

https://www.youtube.com/watch?v=nbWRKDOpT6w

ਅਮਰ ਨੂਰੀ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਆਪਣਾ ਜੋਹਰ ਦਿਖਾਇਆ ਸੀ । ਅਮਰ ਨੂਰੀ ਨੇ ਪਾਲੀਵੁੱਡ ਦੀਆਂ ਕਈ ਫਿਲਮਾਂ ਕੀਤੀਆਂ ਹਨ । ਉਹਨਾਂ ਦੀ ਪਹਿਲੀ ਫਿਲਮ ਸੀ ਸੀ ਗੱਭਰੂ ਪੰਜਾਬ ਦਾ, ਇਸ ਫਿਲਮ ਵਿੱਚ ਦੀਦਾਰ ਸੰਧੂ ਦੇ ਨਾਲ ਨੂਰੀ ਦਾ ਅਖਾੜਾ ਫਿਲਮਾਇਆ ਗਿਆ ਸੀ । ਇਸ ਤੋਂ ਬਾਅਦ ਡਾਇਰੈਕਟਰ ਸਾਗਰ ਸਰਹੱਦੀ ਨਾਲ ਪਹਿਲੀ ਫਿਲਮ ਬਤੌਰ ਹੀਰੋਇਨ ਕੀਤੀ ।  ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ । ਨੂਰੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਸਰਦੂਲ ਨਾਲ ਵਿਆਹ ਕਰਵਾਉਣ ਲਈ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂ ਇਸ ਵਿਆਹ ਦੇ ਖਿਲਾਫ ਉਹਨਾਂ ਦੇ ਪਰਿਵਾਰ ਦਾ ਹਰ ਮੈਂਬਰ ਸੀ ।

https://www.youtube.com/watch?v=rJytY632mrs

ਨੂਰੀ ਦੇ ਪਿਤਾ ਰੌਸ਼ਨ ਸਾਗਰ ਉਸ ਦਾ ਵਿਆਹ ਅਮਰੀਕਾ ਦੇ ਕਿਸੇ ਡਾਕਟਰ ਨਾਲ ਕਰਨਾ ਚਾਹੁੰਦੇ ਸਨ ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ । ਨੂਰੀ ਮੁਤਾਬਿਕ ਸਰਦੂਲ ਸਿਕੰਦਰ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ 13  ਸਾਲ ਦੀ ਉਮਰ ਵਿੱਚ ਹੋਈ ਸੀ ਕਿਉਂਕਿ ਸਰਦੂਲ ਦੇ ਪਿਤਾ ਸਾਗਰ ਮਸਤਾਨਾ ਨੂਰੀ ਦੇ ਪਿਤਾ ਰੌਸ਼ਨ ਸਾਗਰ ਦੇ ਦੋਸਤ ਸਨ । ਇਸ ਮੁਲਾਕਾਤ ਦੌਰਾਨ ਨੂਰੀ ਨੇ ਖੰਨਾ ਦੇ ਪਿੰਡ ਬਲਾਲਾ ਸਰਦੂਲ ਸਿਕੰਦਰ ਦੇ ਨਾਲ ਕਿਸੇ ਵਿਆਹ ਵਿੱਚ ਪਹਿਲਾ ਅਖਾੜਾ ਲਗਾਇਆ ਸੀ । ਇਸ ਤੋਂ ਬਾਅਦ ਉਹਨਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ । ਇਹਨਾਂ ਮੁਲਾਕਾਤਾਂ ਤੋਂ ਬਾਅਦ ਨੂਰੀ ਨੇ ਦੀਦਾਰ ਸੰਧੂ ਦਾ ਗਰੁੱਪ ਛੱਡਕੇ ਸਰਦੂਲ ਸਿਕੰਦਰ ਨਾਲ ਨਵਾਂ ਗਰੁੱਪ ਬਣਾ ਲਿਆ । ਉਹਨਾਂ ਦੀ ਜੋੜੀ ਲੋਕਾਂ ਨੂੰ ਏਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਜੋੜੀ ਬਣ ਗਈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network