ਦੇਖੋ ਵੀਡੀਓ : ਇਹ ਸਿੱਖ ਬੱਚਾ ਬਣਿਆ ਮਿਸਾਲ, ਮਿਹਨਤ ਕਰਕੇ ਵੰਡਾ ਰਿਹਾ ਹੈ ਪਿਤਾ ਦਾ ਹੱਥ

Written by  Lajwinder kaur   |  September 13th 2020 03:04 PM  |  Updated: September 13th 2020 03:04 PM

ਦੇਖੋ ਵੀਡੀਓ : ਇਹ ਸਿੱਖ ਬੱਚਾ ਬਣਿਆ ਮਿਸਾਲ, ਮਿਹਨਤ ਕਰਕੇ ਵੰਡਾ ਰਿਹਾ ਹੈ ਪਿਤਾ ਦਾ ਹੱਥ

ਸਾਡੇ ਗੁਰੂ ਸਾਹਿਬਾਨਾਂ ਵੀ ਸਾਨੂੰ ਕਿਰਤ ਤੇ ਹੱਕ ਦੀ ਕਮਾਈ ਦੇ ਰਾਹੇ ਪਾ ਕੇ ਗਏ ਨੇ । ਗੁਰੂ ਸਾਹਿਬਾਨਾਂ ਦੇ ਦੱਸੇ ਰਾਹ ‘ਤੇ ਚੱਲਦੇ ਹੋਏ ਇਹ 11 ਸਾਲਾਂ ਬੱਚਾ ਅੱਜ ਸਭ ਲਈ ਮਿਸਾਲ ਬਣ ਗਿਆ ਹੈ । ਜਿਸਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸਦੀ ਮਦਦ ਦੇ ਲਈ ਅੱਗੇ ਆਏ ਨੇ ।

View this post on Instagram

 

#captainAmarinderSingh #Hardwork #PunjabiNews #Amritsar #AmritsarNews

A post shared by PTC News (@ptc_news) on

ਜੀ ਹਾਂ ਮਨਪ੍ਰੀਤ ਸਿੰਘ ਨਾਂਅ ਦਾ ਇਹ ਬੱਚਾ ਮਿਹਨਤ ਕਰਕੇ ਆਪਣੇ ਪਿਤਾ ਦਾ ਹੱਥ ਵੰਡਾ ਰਿਹਾ ਹੈ । ਕੋਰੋਨਾ ਕਾਲ ਕਰਕੇ ਘਰ ਦੇ ਹਲਾਤ ਬਹੁਤ ਖਰਾਬ ਸੀ, ਪਿਤਾ ਕੋਲ ਵੀ ਕੰਮ ਨਹੀਂ ਸੀ । ਪਰ ਇਹ ਬੱਚਾ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਹਰ ਰੋਜ਼ ਸਾਇਕਲ ਦੇ ਜਾ ਕੇ ਪਾਪੜ-ਵੜੀਆਂ ਤੇ ਭੰਨੇ ਹੋਏ ਛੋਲੇ ਵੇਚਦਾ ਹੈ । ਇਸ ਬੱਚੇ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਤਾਂ ਬਹੁਤ ਸਾਰੇ ਲੋਕ ਇਸ ਬੱਚੇ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਨੇ ।

ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲਾਈਵ ਸੰਬੋਧਨ ’ਚ ਇਸ ਬੱਚੇ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਗੱਲ ਆਖ਼ੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network